ਅਲਿਫ਼-ਉਹ ਸੁਲੱਖਣਾ ਯਾਰ ਮੈਂਡਾ

ਅਲਿਫ਼-ਉਹ ਸੁਲੱਖਣਾ ਯਾਰ ਮੈਂਡਾ,

ਮੈ ਤਾਂ ਲਿਖਿਆ ਚੂਨਚਿਗੂਨਾ ਨਹੀਂ ।

ਕਿਆ ਕੁਝ ਵਸਫ ਬਿਆਨ ਕਿਚੀਵੇ,

ਜੋ ਉਸਦਾ ਸ਼ਬੀਹ ਨਮੂਨਾ ਨਹੀਂ ।

ਸਭ ਪਰਚੂਨੀ ਜੂਨੀਂ ਚੁੰਨੀਆਂ ਵਾਲੜੇ,

ਉਸ ਦਾ ਤੋੜੇ ਚੂਨਾ ਨਹੀਂ ।

ਹੈਦਰ ਮਿੱਠੜੇ ਯਾਰ ਜੇਹਾ ਕੋਈ,

ਭਾਉਂਦਾ ਹੋਰ ਸਲੂਣਾ ਨਹੀਂ ।੧।

📝 ਸੋਧ ਲਈ ਭੇਜੋ