ਅਲਿਫ਼-ਉਹਨਾਂ ਨੈਣਾਂ ਵਿਚ ਨਿਗਾਹ ਕਚਹਰੀ

ਅਲਿਫ਼-ਉਹਨਾਂ ਨੈਣਾਂ ਵਿਚ ਨਿਗਾਹ ਕਚਹਰੀ,

ਲਾਈ ਨ ਦਿਸੇ ਦਿਸਦਿਆਂ ।

ਕਰੇ ਅਦਾਲਤ ਸੱਥ ਚੁਕਾਈ,

ਲਾਈ ਨ ਦਿਸੇ ਦਿਸਦਿਆਂ ।

ਚੋਬਾਂ ਪਲਕਾਂ ਖੜੇ ਪਿਆਦੇ,

ਚਾਈ ਨ ਦਿਸੇ ਦਿਸਦਿਆਂ ।

ਜੱਗ ਵਿੱਚ ਹੈਦਰ ਜ਼ਾਤ ਖੁਦਾਈ,

ਆਈ ਨ ਦਿਸੇ ਦਿਸਦਿਆਂ ।੪੪

📝 ਸੋਧ ਲਈ ਭੇਜੋ