ਅਲਿਫ਼-ਉਸ ਵੱਟੀਆਂ ਜ਼ੁਲਫਾਂ ਹਲੂ ਹਲੂ

ਅਲਿਫ਼-ਉਸ ਵੱਟੀਆਂ ਜ਼ੁਲਫਾਂ ਹਲੂ ਹਲੂ,

ਅਸਾਂ ਚੰਦ ਡਿਠਾ ਈਦ ਸੁਨੇਵਿਆਂ ਦੇ ।

ਪਈ ਗਲ ਛੱਲੇ ਨੇ ਵਟੀਆਂ ਵੱਟੇ,

ਇਸੇ ਰਾਤ ਈਦ ਦੇ ਦੀਵਿਆਂ ਦੇ ।

ਤੀਰ ਮਾਰਕੇ ਜ਼ਾਲਿਮ ਛਿੱਕ ਨ ਲੈ,

ਦਿਲ ਜਿੰਦ ਨ ਲੈ ਦਿਲ ਜੀਵਿਆਂ ਦੇ ।

ਉਹ ਤਿਲ ਲਾਲ ਸ਼ਕਰਵਾਲਾ ਹੈਦਰ,

ਜਿੰਦ ਇਹ ਹੈ ਸਭ ਮੇਵਿਆਂ ਦੇ ।੧੯।

📝 ਸੋਧ ਲਈ ਭੇਜੋ