ਅੱਲ੍ਹਾ ਦੀ ਮੂਰਤ

ਤੇਰੇ ਚੋ’ ਉਹ ਦਿੱਸਦਾ ਏ, ਉਹਦੇ ਚੋ’ ਤੂੰ ਸੱਜਣਾ ਵੇ

ਵੱਖਰਾ ਹੀ ਨੂਰ ਹੁੰਦਾ ਏ, ਵੇਖਾਂ ਜਦ ਮੂੰਹ ਸੱਜਣਾ ਵੇ

ਆਸ਼ਕ ਹੀ ਹੋ ਗਿਆ ਸੱਚੀ,ਅੱਲ੍ਹਾ ਦੀ ਮੂਰਤ ਦਾ ਓ

ਪੱਕਾ ਪੁਜਾਰੀ ਬਣ ਗਿਆ, ਭੋਲੀ ਜਿਹੀ ਸੂਰਤ ਦਾ ਓ

ਕਣਕਾਂ ਦੇ ਰੰਗ ਵਰਗੀ ਏ, ਉਹਦੀ ਤਾਂ ਫੱਬ ਅਨੌਖੀ

ਘੜਕੇ ਕਲਬੂਤ ਬਣਾਈ, ਕਿੱਦਾ ਹਾਏ ਰੱਬ ਅਨੌਖੀ 

ਕੀਤਾ ਖੋਰੇ ਕਿਹੜਾ ਯਾਦੂ, ਦਿਲ ਦੇ ਵਿੱਚ ਵੜਦੀ ਜਾਵੇ

ਪਿੰਡਾਂ ਦੀ ਲਾਹਨ ਦੇ ਵਾਗੂੰ, ਸਿਰ ਨੂੰ ਹੀ ਚੜਦੀ ਜਾਵੇ

📝 ਸੋਧ ਲਈ ਭੇਜੋ