ਅੱਲ੍ਹਾ ਕਰੇ ਵਾਅ ਨਾ ਵਗੇ

ਅੱਲ੍ਹਾ ਕਰੇ ਵਾਅ ਨਾ ਵਗੇ

ਜੇ ਵਾਅ ਵਗੇਗੀ ਚੁੰਨੀਂ ਮੇਰੀ ਉਡੇਗੀ

ਚੁੰਨੀਂ ਮੇਰੀ ਉਡੇਗੀ ਤੇ ਸੰਗ ਮੈਨੂੰ ਆਵੇਗੀ

ਅੱਲ੍ਹਾ ਕਰੇ ਵਾਅ ਨਾ ਵਗੇ

ਜੇ ਵਾਅ ਵਗੇਗੀ ਲਟ ਮੇਰੀ ਖੁਲ੍ਹੇਗੀ

ਲਟ ਮੇਰੀ ਖੁਲ੍ਹੇਗੀ ਤੇ ਨਵੀਂ ਸੋਝੀ ਪਾਵੇਗੀ

ਅੱਲ੍ਹਾ ਕਰੇ ਵਾਅ ਨਾ ਵਗੇ

ਜੇ ਵਾਅ ਵਗੇਗੀ ਸਾਂ ਸਾਂ ਹੋਏਗੀ

ਸਾਂ ਸਾਂ ਹੋਏਗੀ ਤੇ ਚੁੰਨੀਂ ਮੇਰੀ ਜਾਏਗੀ

ਅੱਲ੍ਹਾ ਕਰੇ ਵਾਅ ਨਾ ਵਗੇ

📝 ਸੋਧ ਲਈ ਭੇਜੋ