ਅੱਲ੍ਹਾ ਰੀਝੇ

ਦੂਜਿਆਂ ਲਈ ਜੋ ਕੰਢੇ ਬੀਜੇ,

ਉਸ 'ਤੇ ਕਿਦਾਂ ਅੱਲ੍ਹਾ ਰੀਝੇ?

ਦੂਜੇ ਦਾ ਜੋ ਖੋਹ ਕੇ ਖਾਂਦੈ,

ਉਸਦੇ ਰਹਿੰਦੇ ਖਾਲੀ ਗੀਝੇ।

ਖੁਦ 'ਤੇ ਜੋ ਵੀ ਸਹਿ ਨਹੀਂ ਸਕਦੇ,

ਦੂਜਿਆਂ ਨਾਲ ਨਾ ਹਰਗਿਜ਼ ਕੀਜੇ।

ਚਤੁਰਾਈ ਨਾਲ ਵੈਰ ਏ ਰੱਬ ਦਾ,

ਭੋਲੇਪਨ 'ਤੇ ਝੱਟ ਪਸੀਜੇ।

ਜੋ ਬੀਝੇਗਾ ਉਹ ਵੱਢੇਗਾ,

ਬੰਦੇ ਹੱਥ ਨੇ ਕੁੱਲ ਨਤੀਜੇ।

ਗੁੱਸਾ ਕੱਢਿਆਂ ਰੱਬ ਨਾ ਪੱਖ ਵਿੱਚ,

ਉਹਦਾ ਹਾਫਿਜ਼ ਜਿਹੜਾ ਪੀਜੇ।

'ਸਾਹਿਬ' ਮੰਗੇ ਸਤਿਗੁਰੂ ਕੋਲੋਂ,

ਜ਼ਿੰਦਗੀ ਜੀਵਣ ਦਾ ਚੱਜ ਦੀਜੇ।

📝 ਸੋਧ ਲਈ ਭੇਜੋ