ਅਲੂਣਾ ਟੁੱਕਰ

ਨੀਂਦ ਖੁਲ੍ਹੀ ਮੇਰੀ ਅਲਫ਼ ਦੁਪਹਿਰੇ 

ਜਦ ਸੂਰਜ ਮੇਰੇ ਪਿੰਡੇ ਤੇ ਹੱਥ ਫੇਰਨ ਲੱਗਾ 

ਸਿਖਰ 'ਸਮਾਨੋਂ ਉਤਰ ਕੇ ਨੇਜ਼ਾ-ਵਿਥ ਤੇ ਆਇਆ 

ਝੁਲਸ ਕੇ ਉਤਰੀ ਪਪੜੀ

ਧਰਤੀ ਦੀ ਪਿੱਠ ਉਤੋਂ

ਵੱਖੀ ਵਿਚੋਂ ਭੰਨ ਗਰਾਹੀ ਆਖਣ ਲੱਗਾ : 

ਖਾ ਲੈ ਅੱਗ ਅਲੂਣਾ ਟੁੱਕਰ

ਇਸ ਧਰਤੀ ਤੇ

ਇਸ ਤੋਂ ਉਪਰ ਮੇਵਾ ਹੋਰ ਨਾ ਕੋਈ

📝 ਸੋਧ ਲਈ ਭੇਜੋ