ਅਮਨ ਦਾ ਪ੍ਰਤੀਕ

ਬੰਬ ਕਾਂਡ ’ਚ ਜ਼ਖਮੀ ਹੋਇਆ

ਸੜੇ ਹੋਏ ਖੰਭਾਂ ਵਾਲਾ

ਇੱਕ ਕਬੂਤਰ

ਆਖ਼ਰੀ ਸਾਹਾਂ ਤੇ

ਤੜਫ਼ ਰਿਹਾ ਹੈ

 

ਜ਼ਖ਼ਮੀ ਲੋਕਾਂ ਨੂੰ

ਨਿਰਜੀਵ ਲੋਥਾਂ ਨੂੰ

ਚੁੱਕ ਕੇ ਲੈ ਗਈਆਂ ਐਂਬੂਲੈਂਸਾਂ

ਪਰ ਇਸ ਅਮਨ ਦੇ ਪ੍ਰਤੀਕ ਦਾ

ਕੋਈ ਵਾਲੀਵਾਰਸ ਨਹੀਂ

 

ਕੋਈ ਨਹੀਂ

ਜੋ ਇਸ ਦਾ ਦਰਦ ਵੰਡਾਵੇ

ਇਸ ਦੇ ਸੜੇ ਹੋਏ ਪਿੰਡੇ ਤੇ

ਮਲ੍ਹਮ ਲਾਵੇ

 

ਆਪਣੇ ਸੜੇ ਹੋਏ ਖੰਭਾਂ ਨਾਲ

ਅਮਨ ਦਾ ਪ੍ਰਤੀਕ

ਆਖ਼ਰੀ ਸਾਹਾਂ ਤੇ

ਤੜਫ਼ ਰਿਹਾ ਹੈ

 

ਤੇ ਉਧਰ

ਸ਼ਾਂਤੀ ਦਾ ਉਪਦੇਸ਼ ਦਿੰਦਾ

ਕਬੂਤਰਾਂ ਨੂੰ ਉਡਾਉਂਦਾ

ਚਿੱਟ ਕੱਪੜੀਆ

ਹੱਸ ਰਿਹਾ ਹੈ...!!!!

📝 ਸੋਧ ਲਈ ਭੇਜੋ