ਮੁਹੱਬਤ ਤੈਨੂੰ ਕਿੰਝ ਕਰ ਬੈਠਾਂ,
ਪਿਆਰ ਜੋ ਪਹਿਲਾ ਭੁੱਲ ਨਾ ਪਾਈ।
ਤੇਰੇ ਸੰਗ ਮਨ ਭਿੱਜਦਾ ਨਾਹੀਂ,
ਕਿਉਂ ਤੇਰੀ ਜਿੰਦਗੀ ਵਿੱਚ ਆਈ?
ਜਦ ਵੀ ਮੀਚ ਲਵਾਂ ਮੈਂ ਅੱਖਾਂ,
ਪ੍ਰੀਤ ਦੀ ਯਾਦ ਰਹੇ ਮਨ 'ਤੇ ਛਾਈ।
ਨੇੜੇ ਰਹਿ ਕੇ ਦੂਰ ਹੀ ਹਾਂ ਮੈਂ,
ਕੋਲ ਆਪਣੇ ਤੂੰ ਭਾਂਵੇਂ ਰੱਖ ਬਿਠਾਈ।
ਉਹਨੂੰ ਭੁੱਲ ਜਾ ਕਰਾਂ ਮੈਂ ਕੋਸ਼ਿਸ਼,
ਪਰ ਯਾਦ ਨਾ ਜਾਵੇ ਮਨੋਂ ਮਿਟਾਈ।
ਰੂਹ ਮੇਰੀ ਦਾ ਉਹੀਓ ਮਾਲਕ,
ਜਿੰਦ ਆਪਣੀ ਮੈਂ ਉਹਦੇ ਲੇਖੇ ਲਾਈ।
ਮੁੱਖ 'ਚੋਂ ਉਹਦਾ ਨਾਮ ਹੀ ਉਚਰਾਂ,
ਹੋਰ ਸਭ ਕੁਝ ਹੀ ਹਾਂ ਬੈਠੀ ਭੁਲਾਈ।
ਅਮਰਪ੍ਰੀਤ ਨਾ ਮੁਕਦੀ ਉਹਦੀ,
ਇਸ਼ਕ ਉਹਦੇ 'ਚ ਹੈ ਹੋਸ਼ ਗਵਾਈ।