ਧਰਤੀ ਤੋਂ ਭਾਵੇਂ ਕੋਹ ਮੀਲਾਂ ਤੇ
ਫਿਰ ਵੀ ਨੇੜੇ ਲੱਗਦਾ
ਤੈਨੂੰ ਤੱਕ ਲਵਾਂ ਜੇ ਮਾਏਂ
ਅੰਬਰ ਵਿਹੜੇ ਲੱਗਦਾ
ਨੀਲਾ ਨੀਲਾ ਚਿੱਟਾ ਹੋ ਜਾਏ
ਖੋਜੀ ਆਖਣ ਕਾਲਾ
ਇਹਦੀ ਰਮਜ਼ ਵੀ ਡੂੰਘੀ ਹੋ ਸੀ
ਹਰ ਇਕ ਸ਼ੈਅ ਤੋਂ ਬਾਹਲਾ
ਸੁਪਨਿਆਂ ਦਾ ਪ੍ਰਤੀਕ ਹੈ ਬਣਦਾ
ਉਡਣ ਲਈ ਇਹ ਧਰਤੀ
ਪਾਣੀ ਨੇ ਗਲਵਕੜੀ ਪਾਈ
ਜੁਗਤ ਮੀਂਹਾ ਵਾਲੀ ਵਰਤੀ
ਕਈ ਪਤਵੰਤੇ ਕਾਸ਼ ਪਏ ਆਖਣ
ਕੋਸਣ ਇਹਨੂੰ ਕਹਿ ਕੇ
ਕੀ ਕੋਈ ਜਾਣੇ ਕਿਵੇਂ ਇਹ ਬਣਿਆ
ਕਿੰਨੇ ਦੁਖੜੇ ਸਹਿ ਕੇ ।
ਸਦੀਆਂ ਬੀਤੀਆਂ ਹਿਲਿਆ ਨਹੀ ਏ
ਅੱਜ ਵੀ ਖੜਾ ਅਡੋਲ
ਨੰਗੀ ਅੱਖ ਤੋਂ ਵੇਖ ਨੀ ਹੁੰਦਾ
ਫਿਰ ਵੀ ਕਿੰਨਾ ਕੋਲ ।
ਇਹਦੇ ਸਾਫ ਚਰਿੱਤਰ ਵਾਂਗੂੰ
ਤੂੰ ਵੀ ਹੋ ਸ਼ੀਰਾਜ਼ਾ
ਅੰਬਰ ਦੇ ਨਾ ਲਾ ਕੇ ਯਾਰੀ
ਅੰਬਰ ਹੋ ਸ਼ੀਰਾਜ਼ਾ ।