ਕਬਰਾਂ ਦੇ ਵਿੱਚ ਦੱਬ ਜਾਂਦੇ ਨੇ 

ਪੱਥਰਾਂ ਦੇ ਥੱਲੇ ਰੱਖ ਜਾਂਦੇ ਨੇ 

ਕੀੜੇ ਮਕੌੜੇ ਖਾ ਜਾਂਦੇ ਨੇ 

ਉੱਪਰ ਨਾਂ ਦੀ ਤਖ਼ਤੀ ਲਾ ਕੇ 

ਜਦ ਕਬਰਾਂ ਦੇ ਵਿੱਚ ਛੱਡ ਜਾਂਦੇ ਨੇ 

ਕਦੇ ਕਦਾਈ ਯਾਦ ਰਹੇ ਤਾਂ 

ਫੁੱਲਾਂ ਦੇ ਹਾਰ ਚੜ੍ਹ ਜਾਂਦੇ ਨੇ

ਲੱਕੜ ਦੀ ਸੋਹਣੀ ਸੇਜ਼ ਲਿਟਾ ਕੇ 

ਅੱਗ ਦੀ ਭੇਟ ਚੜਾ ਜਾਂਦੇ ਆ 

ਹੋਲੀ ਹੋਲੀ ਜਲ ਜਾਂਦੇ

ਜਦ ਸਿਵਿਆਂ ਦੇ ਵਿੱਚ ਛੱਡ ਜਾਂਦੇ ਨੇ

ਮਰ ਕੇ ਜਦ ਸੁਆਹ ਹਾਂ ਬਣਦੇ

ਹਵਾ ਦੇ ਵਿੱਚ ਉਡਾ ਕੇ ਉੱਪਰੋਂ ਹੀ 

ਪਾਣੀ ਵਿੱਚ ਬਹਾ ਜਾਂਦੇ ਨੇ

ਕੋਈ ਤੇਰਾ ਵਜੂਦ ਨਹੀਂ ਹੁਣ 

ਆਪਣੇ ਹੀ ਸਮਝਾ ਜਾਂਦੇ

ਸੋਹਣੀ ਦੁਨੀਆਂ ਤੇ ਜਦ ਹੁੰਦੇ ਨੇ 

ਰੰਗਾਂ ਤੋਂ ਭਰਮਾ ਜਾਂਦੇ ਨੇ

ਸੱਚ ਦੀ ਘੋੜੀ ਤੇ ਕੀ ਚੜ੍ਹਨਾ 

ਝੂਠ ਤੋਂ ਵੀ ਘਬਰਾ ਜਾਂਦੇ ਨੇ 

ਫਿਰ ਆਊਣੇ ਦਾ ਸੁਫ਼ਨਾ ਲੈ ਕੇ 

ਅੰਬਰੀ ਘਰ ਬਣਾ ਲੈਂਦੇ ਨੇ 

ਜੰਮਣਾ ਮਰਨਾ ਉਸ ਖੇਡ ਬਣਾਈ 

ਆਪਣੀ ਵਾਰੀ ਚੱਕਰ ਲਾ ਜਾਂਦੇ ਹਾਂ।

📝 ਸੋਧ ਲਈ ਭੇਜੋ