ਅੰਬਰਾਂ 'ਚ ਰਹਿਣ ਵਾਲੀਏ

ਮਾਏ ਨੀ, ਕਿ ਅੰਬਰਾਂ 'ਚ ਰਹਿਣ ਵਾਲੀਏ 

ਸਾਨੂੰ ਚੰਨ ਦੀ ਗਰਾਹੀ ਦੇ ਦੇ 

ਮਾਏ ਨੀ, ਕਿ ਅੰਬਰਾਂ 'ਚ ਰਹਿਣ ਵਾਲੀਏ 

ਸਾਡੇ ਲਿਖ ਦੇ ਨਸੀਬੀਂ ਤਾਰੇ

ਮਾਏ ਨੀ, ਜੇ ਪੁੱਤ ਨੂੰ ਜਗਾਇਆ ਨੀਂਦ ਤੋਂ 

ਚੰਨ ਖੋਰ ਕੇ ਪਿਆਦੇ ਛੰਨਾ ਦੁਧ ਦਾ 

ਮਾਏ ਨੀ, ਕਿ ਸੂਈ 'ਚ ਪਰੋ ਕੇ ਚਾਨਣੀ 

ਸਾਡੇ ਗੰਢ ਦੇ ਨਸੀਬ ਲੰਗਾਰੇ

ਮਾਏ ਨੀ, ਕਿ ਪੁੱਤ ਤੇਰਾ ਡੌਰ - ਬੌਰੀਆ 

ਚੰਨ ਮੰਗਦਾ ਨ ਕੁਝ ਸ਼ਰਮਾਵੇ ।

📝 ਸੋਧ ਲਈ ਭੇਜੋ