ਦੇਖ ਪੈਸਿਆਂ ਨੂੰ ਬੰਦਿਆ,

ਤੂੰ ਰੱਬ ਭੁੱਲ ਬੈਠਾ,

ਛੱਡ ਸੱਚ ਦੀ ਦੁਕਾਨ,

ਝੂਠ ਉੱਤੇ ਡੁੱਲ ਬੈਠਾ,

ਬੜਾ ਕਰਦਾਂ ਏਂ ਮਾਂਣ,

ਜੋੜੀ ਹੋਈ ਜਗੀਰ ਤੂੰ,

ਇੱਥੇ ਸਦਾ ਨਹੀਂਓ ਰਹਿਣਾਂ,

ਸੱਜਣਾਂ ਅਮੀਰ ਤੂੰ।

ਜਦੋਂ ਆਇਆ ਮਾੜਾ ਟੈਮ,

ਬਣੇਂ ਰਾਜੇ ਵੀ ਭਿਖਾਰੀ,

ਸਭ ਪਲਾਂ ਵਿੱਚ ਗਈ,

ਮਾਇਆ ਜੋੜੀ ਸੀ ਜੋ ਸਾਰੀ,

ਕਦੇ ਟੱਪ ਨਾਂ ਉਏ ਜਾਈਂ,

ਹਉਮੇਂ ਦੀ ਲਕੀਰ ਨੂੰ,

ਇੱਥੇ ਸਦਾ ਨਹੀਂਓ ਰਹਿਣਾਂ,

ਸੱਜਣਾਂ ਅਮੀਰ ਤੂੰ।

ਬਿਨਾਂ ਪੈਸਿਆਂ ਤੋਂ ਖੜਨਾਂ,

ਨੀਂ ਨਾਲ ਤੇਰੇ ਕੋਈ,

ਸ਼ੁੱਭ ਅਮਲਾਂ ਦੇ ਬਾਝੋਂ,

ਮਿਲਣੀਂ ਨੀਂ ਤੈਨੂੰ ਢੋਈ,

ਕਦੇ ਬਣ ਕੇ ਤਾਂ ਦੇਖ,

ਬੰਦਿਆ ਫ਼ਕੀਰ ਤੂੰ,

ਇੱਥੇ ਸਦਾ ਨਹੀਂਓ ਰਹਿਣਾਂ,

ਸੱਜਣਾਂ ਅਮੀਰ ਤੂੰ।

📝 ਸੋਧ ਲਈ ਭੇਜੋ