ਅੰਮ੍ਰਿਤ ਸ਼ਬਦ
੭੬੧ ਵਾਰੀ ਗੁਰਬਾਣੀ ਚ
ਸਜਾਇਆ ਬਾਬੇ ਨੇ
ਅਰਥ ਵੀ ਅਲੱਗ ਅਲੱਗ
ਸੱਚਾ ਨਾਉ
ਤੇ ਵਡਿਆਈ ਵੀਚਾਰਣ ਦਾ
ਵੇਲਾ ਹੁੰਦਾ ਅੰਮ੍ਰਿਤ
ਠੱਗੀਆਂ ਮਾਰਨ ਦਾ ਸਮਾਂ ਨਹੀਂ ਹੁੰਦਾ
ਜੋਂ ਤੁਸੀਂ ਓਹਦੇ ਘਰ ਕਰਦੇ ਹੋ
ਹਰ ਵੇਲੇ ਬੈਠੇ
ਸੁਆਦਲਾ ਭੋਜਨ ਹੁੰਦਾ
ਅੰਮ੍ਰਿਤ
ਆਤਮਕ ਜੀਵਨ ਦੇਣ ਵਾਲਾ
ਮਨ ਦੀ ਮੈਲ ਉਤਾਰਨ
ਵਾਲੇ ਸਰੋਵਰ ਨੂੰ ਅੰਮ੍ਰਿਤ ਕਹੀਦਾ
ਤੁਹਾਡੇ ਸਾਹਾਂ ਚ ਵੀ ਭ੍ਰਿਸ਼ਟਾਚਾਰੀ
ਦੀ ਮੈਲ ਜੰਮੀ ਪਈ ਹੈ
ਤੁਹਾਨੂੰ ਜ਼ਰਾ ਜਿੰਨੀ ਵੀ ਸ਼ਰਮ ਨਹੀਂ ਆਉਂਦੀ
ਲੋਕਾਂ ਦੀ ਕਿਰਤ ਦੋਨੋਂ ਹੱਥੀਂ
ਡਕਾਰਦੇ
ਹਿਰਦਾ ਜੋੜਨ ਤੇ
ਨਾਮ ਜੁੜਨ ਤੇ ਖੜਾਅ ਪੈਦਾ
ਕਰਨ ਨੂੰ ਕਹਿੰਦੇ ਨੇ ਅੰਮ੍ਰਿਤ
ਆਤਮਕ ਜੀਵਣ ਦੇਣ ਵਾਲਾ
ਫਲ ਤੋਹਫ਼ਾ ਹੁੰਦਾ ਨਾਂ ਅੰਮ੍ਰਿਤ ਦਾ
ਤੁਸੀਂ ਵਿਹਲੇ ਵੱਗ
ਕਮਚੋਰ ਘਰਾਂ ਨੂੰ ਛੱਡ ਦੌੜੇ ਫਿਰਦੇ ਹਰਲ ਹਰਲ ਕੁਰਾਹੇ
ਤੁਹਾਨੂੰ ਪਤਾ ਨਹੀਂ ਅਜੇ ਕਿ ਕੁਰਾਹੇ ਪਿਆ
ਕਦੇ ਨਹੀਂ ਪਹੁੰਚਦਾ ਮੰਜ਼ਿਲ ਤੇ ਸਦਾ
ਰਾਹਾਂ ਵਿਚ ਭਟਕਦਾ ਹੈ
ਵਸਦੀ ਸ੍ਰਿਸ਼ਟੀ ਦੀ ਪਛਾਣ
ਜੀਵਣ ਜਾਚ
ਸ਼ਕਤੀ, ਮਿੱਠੇ ਬੋਲ ਹੁੰਦਾ ਅੰਮ੍ਰਿਤ
ਮੈਂ ਤੁਹਾਡੀ ਜ਼ਹਿਰ ਭਰੀ ਨਫਰਤ ਭਿੱਟੀ ਹਰ ਗੱਲ ਸੁਣੀ ਹੈ
ਪਰ ਤੁਹਾਨੂੰ ਹਜਾ ਨਹੀਂ ਕੋਈ ਆਉਂਦੀ
ਅਜੇਹੀਆਂ ਗੱਲਾਂ ਕਰਦਿਆਂ
ਸੁਰਤਿ ਜੋੜਨੀ
ਸੁਣਨਾ ਉਤਮ ਬੋਲਣਾ ਸੱਚਾ ਸੁੱਚਾ ਆ
ਅੰਮ੍ਰਿਤ ਨਾਂ ਦਿੱਤਾ ਕਰਤਾਰਪੁਰ ਵਾਲੇ
ਕਿਸਾਨ, ਲਾਲੋ ਦੇ ਯਾਰ ਨੇ
ਨੰਦਪੁਰ ਤੇ ਪਟਨੇ ਵਾਲੇ ਦੀ
ਤਾਂ ਤੁਸੀਂ ਇੱਕ ਵੀ ਨਾ ਮੰਨੀ
ਜ਼ਾਤਾਂ ਨਾ ਤੋੜੀਆਂ
ਇਨਸਾਨੀਅਤ ਦੇ ਮਗਰ ਨਾ ਲੱਗੇ
ਅਸਲ ਚ ਇਨਸਾਨੀਅਤ ਦਾ ਰਾਹ
ਜਾਂਦਾ ਹੈ ਨਨਕਾਣੇ ਨੂੰ
ਸੰਤ ਸੰਗਤ
ਕਥਾ ਅੰਮ੍ਰਿਤ
ਜਗਤ ਖੇਡ ਅੰਮ੍ਰਿਤ
ਸਮਝ ਸੋਚ ਉਚੀ
ਮੱਥਾ ਲੋਅ ਵਾਲਾ ਅੰਮ੍ਰਿਤ
ਦਸਤਾਰ ਚ ਕੱਜੇ ਉਮਦਾ ਵਿਚਾਰ ਦਲੀਲ ਅੰਮ੍ਰਿਤ
ਤ੍ਰਿਸ਼ਨਾ ਮੁਕਾਉਣ ਵਾਲੇ
ਘੁੱਟ ਅੰਮ੍ਰਿਤ
ਸਿਫਤਿ ਸਲਾਹ ਗੁਣ ਸੋਹਣੇ
ਜੀਵਣ ਦੇਣ ਵਾਲਾ ਅੰਮ੍ਰਿਤ
ਸੱਭ ਹਰਾ-ਭਰਾ ਕਰ ਦੇਣ ਵਾਲਾ
ਅੰਮ੍ਰਿਤ
ਅੰਮ੍ਰਿਤ ਹਰ ਉਤਮ ਪਦਾਰਥ
ਦੁੱਧ, ਘਿਉ, ਦਹੀਂ, ਖੰਡ, ਸ਼ੱਕਰ
ਤ੍ਰਿਪੱਤ ਕਰਨ ਵਾਲੀਆਂ ਬੂੰਦਾਂ ਅੰਮ੍ਰਿਤ
ਤੁਸੀਂ ਤਾਂ ਗੱਲ ਹੀ ਨਹੀਂ ਸੁਣਦੇ
ਉਤਰ ਨਹੀਂ ਦਿੰਦੇ
ਨਾ ਕਰਦੇ ਗੋਸ਼ਟੀਆਂ
ਬਸ ਗਲ ਨੂੰ ਪੈਂਦੇ ਹੋ ਰਾਹ ਜਾਂਦੇ ਨਾਨਕ ਦੇ
ਅੰਮ੍ਰਿਤ ਸੁਰਤਿ ਜੋੜਨੀ
ਸ਼ਬਦ ਸੁਣਨਾ
ਸਮੁੰਦ੍ਰ ਵਿੱਚੋਂ ਨਿਕਲਿਆ
ਅੰਮ੍ਰਿਤ, ਚੰਦ੍ਰਮਾ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਅੰਮ੍ਰਿਤ
ਸੰਸਾਰ ਬਗੀਚੀ ਅੰਮ੍ਰਿਤ
ਸ਼ਹਿਦ ਵਰਗੀ
ਮਿਠਾਸ ਅੰਮ੍ਰਿਤ
ਅੰਮ੍ਰਿਤ ਕਿਰਪਾ
ਮਿੱਠੇ ਬਚਨ
ਆਪਣੇ ਖਰਵੇ ਬੋਲਾਂ ਨੂੰ
ਸ਼ੀਸ਼ੇ ਮੂਹਰੇ ਖੜ੍ਹ ਕੇ ਇਕ ਵਾਰ ਸੁਣੋ ਜਰਾ
ਦੁਧ ਵਰਗਾ ਉਤਮ ਸੁੱਚਾ ਅੰਮ੍ਰਿਤ
ਲਫਜ਼ ਮੋਹ ਲੈਣ ਵਾਲੇ ਅੰਮ੍ਰਿਤ
ਤੁਸੀਂ ਤਾਂ ਵੱਢ ਖਾਣ ਨੂੰ ਪੈਂਦੇ ਹੋ ਅਗਲੇ ਨੂੰ
ਬਾਬੇ ਨਾਨਕ ਵਾਂਗ ਵਿਚਾਰਾਂ ਕਰਦੇ
ਉਦਾਸੀਆਂ ਤੇ ਟੁਰੋ
ਬਥੇਰੀ ਲੋਕਾਈ ਦੁਖੀ ਹੈ
ਅਨੇਕਾਂ ਫਿਰਨ ਕੌਡੇ
ਬਾਬਰ ਆਲੇ ਦੁਆਲੇ ਅਣਗਿਣਤ
ਖੰਡੇ ਦੀ ਪਾਹੁਲ
ਹੀ ਨਹੀਂ ‘ਅੰਮ੍ਰਿਤ`ਨਿਰੀ
ਚਰਖੜੀਆਂ ਤੇ ਚਾੜੇ
ਲਾਉਣੇ ਵੀ ਅੰਮ੍ਰਿਤ ਹੈ
ਗੜ੍ਹੀ ਵਿੱਚ ਕੱਲੇ ਕੱਲੇ ਜੂਝਣਾ ਹੈ ਅੰਮ੍ਰਿਤ ਦੀਆਂ ਘੁੱਟਾਂ
ਗੁਰੁ ਅੰਗਦ ਦੇਵ ਦੇ
ਅਟਲ ਬਚਨ ਅੰਮ੍ਰਿਤੁ
ਨਾਮ ਅੰਮ੍ਰਿਤ
ਕਿਰਤ ਅੰਮ੍ਰਿਤ
ਘਰ ਦੇ ਕੰਮ ਛੱਡ
ਪੱਠਿਆਂ ਵਾਲਾ ਟੋਕਰਾ ਬਾਪੂ ਦੇ ਸਿਰ ਚ ਮਾਰ
ਭੂੱਖਿਆਂ ਪਸ਼ੂਆਂ ਨੂੰ ਰੰਭਦੇ ਅੜਿੰਗਦੇ
ਵਿਸਾਰ ਆਉਣਾ ਕਿਹੜੀ ਪ੍ਰੀਭਾਸ਼ਾ ਹੋਈ ਅੰਮ੍ਰਿਤ ਦੀ
ਸਿਖੀ ਸਿਧਾਂਤ ਨਾਨਕ ਦੇ ਬੋਲ ਅੰਮ੍ਰਿਤ
ਗੁਰੁ ਹੁਕਮ ਅੰਮ੍ਰਿਤ
ਕਿਰਤ
ਨਾਮ ਜਪਣਾ ਗਾਉਣਾ
ਵੰਡ ਕੇ ਛਕਣਾ ਅੰਮ੍ਰਿਤ
ਤੁਸੀਂ ਤਾਂ ਟੰਗਣ ਨੂੰ ਫਿਰਦੇ ਹੋ ਲੋਕਾਈ
ਸੋਧੇ ਪਹਿਲਾਂ ਆਪਣੇ ਵਿਚਾਰਾਂ ਨੂੰ ਲਾਈਦੇ
ਫਿਰ ਜਾਈਦਾ ਗ੍ਹੜੀ ਚ ਖੇਡਣ
ਤੇਰਿਆਂ ਤਾਂ ਗੁਰੂ ਨਾਨਕ ਦੀਆਂ
ਜੇਬਾਂ ਵੀ ਕੱਟ ਲਈਆਂ ਭੋਜਨ ਸਮੱਗਰੀਆਂ ਚੋਂ
ਅੰਮ੍ਰਿਤਧਾਰੀ ਦਾ ਕੰਮ
ਭ੍ਰਿਸ਼ਟਾਚਾਰੀ ਕਰਨਾ ਨਹੀਂ ਹੁੰਦਾ
ਜੇ ਦੋਸ਼ ਗ਼ਲਤ ਨੇ ਮੇਰੇ
ਤਾਂ ਦੱਸੋ ਕੌਣ ਗੋਲਕਾਂ ਖਾਲੀ
ਕਰ ਜਾਂਦਾ ਡੁਲਦੀਆਂ ਤੂਸੀਆਂ ਹੋਈਆਂ
ਕਿਉਂ ਨਾ ਬੈਂਕਾਂ ਕੈਮਰੇ ਚ ਗਿਣਨ ਗੋਲਕਾਂ
ਕਿਉਂ ਨਾ ਬਾਬਾ ਬੁੱਢਾ ਇਕ ਪ੍ਰਬੰਧਕ ਨਾ ਹੋਵੇ
ਅਸੀਂ ਕੀ ਕਰਨੀਆਂ ਲੱਖਾਂ ਜੋਕਾਂ
ਸਦੀਆਂ ਤੋਂ ਚਿੰਬੜੀਆਂ
ਅੰਮ੍ਰਿਤ ਕਿਰਤ ਦੀ ਮਿਹਨਤ ਹੁੰਦੀ ਹੈ ਅੰਮ੍ਰਿਤ ਪਿਆਰ ਦੀ ਗਲਵੱਕੜੀ ਹੁੰਦੀ ਹੈ
ਜਾਂ ਗੁਰੂ ਗੋਬਿੰਦ ਸਿੰਘ ਦਾ ਸੁਨੇਹਾ
ਨਾਨਕ ਦੇਵ ਦੀ ਫਿਲਾਸਫੀ
ਭੇਟਾ ਤੇ ਪਲਨਾ
ਅੰਮ੍ਰਿਤਧਾਰੀ ਦਾ ਕਰਮ ਨਹੀਂ ਹੁੰਦਾ
ਤੁਸੀਂ ਦੱਸੋ ਗੁਰਦਵਾਰਿਆਂ ਮੰਦਰਾਂ ਵਿੱਚ ਕਿਹੜੀ ਕਿਰਤ ਕਰਦੇ ਹੋ
ਗੋਲਕ ਸਾਂਭਣ ਤੋਂ ਬਗੈਰ
ਤੁਸੀਂ ਤਾਂ ਬਾਬੇ ਨਾਨਕ ਫ਼ਕੀਰ ਦੇ
ਖੀਸੇ ਵੀ ਕੱਟ ਲਏ
ਹੱਥ ਲਾਇਓ ਜ਼ਰਾ ਪਟਨੇ ਵਾਲੇ ਦੀ ਜੇਬ ਨੂੰ
ਬਾਂਹਾਂ ਸਿਰ ਅਲੱਗ ਨਾ ਕਰ ਦਿੱਤੇ
ਥਾਂ ਤੇ -ਤਾਂ ਕਹਿਣਾ
ਤੁਸੀਂ ਮੈਨੂੰ ਇਹ ਦੱਸੋ ਕਿ ਕਿਸ ਕਿਰਤ ਦੀਆਂ ਤਨਖਾਹਾਂ ਲੈਂਦੇ ਹੋ ਸਾਰੇ
ਗੁਰੂ ਘਰਾਂ ਵਿਚ ਕੀ ਕੰਮ ਹੁੰਦਾ ਹੈ
ਕਰਨ ਵਾਲਾ
ਸੇਵਾ ਹੁੰਦੀ ਹੈ ਹਰ ਪਾਸੇ
ਸੇਵਾ ਨਿਸ਼ਕਾਮ ਹੁੰਦੀ ਹੈ
ਫਿਰ ਤਨਖਾਹਾਂ ਕਾਹਦੀਆਂ
ਤੁਸੀਂ ਸੇਵਾ ਨੂੰ ਵੀ ਮੈਲੀ ਕਰ ਦਿੱਤਾ
ਭਾਵਨਾ ਵੀ ਖ਼ਤਮ ਕਰ ਦਿੱਤੀ
ਸੰਗਤਾਂ ਦੇ ਮਨਾਂ ਚੋਂ ਸੇਵਾ ਦੀ
ਭੈੜੀਆਂ ਕਰਤੂਤਾਂ ਕਰ ਕਰ ਕੇ
ਤਾਂਹੀ ਗੁਰੂ ਨਾਨਕ ਤੁਹਾਡੇ ਨਹੀਂ ਵੜਦਾ