ਅੰਮ੍ਰਿਤਾ ਪ੍ਰੀਤਮ

ਅੰਮ੍ਰਿਤ ਬੋਲ ਪ੍ਰੀਤਾਂ ਵਾਲੇ 

ਜੀਵਨ ਦੀ ਕਨਸੋਅ 

ਮੁੱਖੜਾ ਨੂਰ ਹਯਾਤੀ ਵਾਲਾ 

ਨੈਣਾਂ ਦੇ ਵਿੱਚ ਲੋਅ 

ਇੱਕ ਇੱਕ ਰੰਗ ਮੁਹੱਬਤ ਭਰਿਆ 

ਹਿਰਦੇ ਰਿਹਾ ਸਮੋਅ 

ਜਿੰਦ ਨਿਆਰੀ ਸੁਖ਼ਨਾਂ ਹਾਰੀ 

ਵਿਰਲੀ ਵਿਰਲੀ ਕੋਅ 

ਸੱਚਲ ਪ੍ਰੇਮ ਅਨੋਖਾ ਮਿਲਿਆ 

ਰੂਹ ਦਾ ਹਾਣੀ ਹੋ 

ਆਪਣੇ ਆਪ ਨੂੰ ਆਪੇ ਤੱਕਿਆ 

ਆਪਣੇ ਨਾਲ ਖਲੋ

📝 ਸੋਧ ਲਈ ਭੇਜੋ