ਅਣਖ ਤੇ ਗ਼ੈਰਤ ਦੀ ਗੱਲ

ਜਦੋਂ ਅਣਖ ਤੇ ਗ਼ੈਰਤ ਦੀ ਗੱਲ ਤੁਰਦੀ

ਗੱਲ ਤੁਰਦੀ ਨਾਲ ਪੰਜਾਬੀਆਂ ਦੀ

ਜ਼ਿਕਰ ਛਿੜਦਾ ਜਦੋਂ ਕੁਰਬਾਨੀਆਂ ਦਾ

ਦਿੱਤੀ ਜਾਂਦੀ ਮਿਸਾਲ ਪੰਜਾਬੀਆਂ ਦੀ

ਇਹਨਾਂ ਚੰਨਾਂ ਦੀ ਚੜ੍ਹਤ ਦਾ ਕੌਣ ਸਾਨੀ

ਜੱਗ ਜਾਣਦਾ ਘਾਲ ਪੰਜਾਬੀਆਂ ਦੀ

ਹੀਰਾ ਕੱਚ 'ਚੋਂ ਵੱਖ ਪਛਾਣ ਹੁੰਦਾ

ਝੱਲੀ ਜਾਂਦੀ ਨਾ ਝਾਲ ਪੰਜਾਬੀਆਂ ਦੀ

📝 ਸੋਧ ਲਈ ਭੇਜੋ