ਅਨੰਦ ਖੁਸ਼

ਜੋ ਹੈ ਉਹ ਹੈ,

ਤੇਰਾ ਓਹੀ ਸੱਚ ਹੈ

ਮਾਇਆ ਵੀ ਸੱਚ

ਸਾਇਆ ਵੀ ਸੱਚ

ਸੁਪਨਾ ਵੀ ਸੱਚ,

ਸੁਪਨੇ ਦਾ ਬਿਆਨ ਵੀ ਸੱਚ

ਸੱਚ ਦੀਆਂ

ਅਨੇਕ ਪਰਤਾਂ ਹਨ

ਪਰਤਾਂ ਵਿਚ ਵਲ ਵਲੇਵੇਂ

ਦੁਖ ਸੁਖ

ਰਹੱਸ

ਉਲਝਣਾਂ

ਉਲਝਣਾਂ ਸੁਲਝਾਂਉਦੇ ਤੇਰੇ ਹੱਥ

ਏਹ ਲੀਲ੍ਹਾ ਸੱਚ ਹੈ, ਬਸ

📝 ਸੋਧ ਲਈ ਭੇਜੋ