ਵਿਰਲਾ ਹੀ ਕੋਈ ਆਪਣੇ ਅੰਦਰ ਝਾਕਦੈ,

ਚੰਨ ਤਾਰਿਆਂ ਨੂੰ  ਦੇਖਿਆ ਅੱਜ ਤੱਕ ਲੱਖਾਂ ਨੇ ।

ਨੀਵੇਂ ਰਹਿਣਾ, ਜੁੜੇ ਰਹਿਣਾ ਹਕੀਕਤ ਨਾਲ,

ਝੱਖੜਾਂ ਨੂੰ  ਹਰਾਇਆ ਸਦਾ ਇੰਝ ਕੱਖਾਂ ਨੇ ।

ਬੇਸ਼ੱਕ ਅਹਿਮ ਭੁਲੇਖਾ ਮੇਰੀਆਂ ਅੱਖਾਂ ਨੇ,

ਫੇਰ ਵੀ ਤੁਰਿਆ ਫਿਰਦਾਂ ਰੱਬ ਦੀਆਂ ਰੱਖਾਂ ਨੇ।

ਦੁਨੀਆਂ ਦਾ ਨਾ ਹੋਇਆ ਨਾ ਹੀ ਦਿਲਬਰ ਦਾ ,

ਵਿਚਕਾਰ ਫਸਾ ਕੇ ਰੱਖਿਆ ਦੋਵਾਂ ਪੱਖਾਂ ਨੇ।

"ਮੰਡੇਰ" ਦੀ ਅਜਾਦੀ ਦਾ ਸੱਚ ਬੱਸ ਏਨਾ ਹੀ

ਘੇਰ ਰੱਖਿਆ ਸਦਾ ਮੈਨੂੰ ਪੰਜ ਮੱਖਾਂ ਨੇ॥

📝 ਸੋਧ ਲਈ ਭੇਜੋ