ਅੰਦਰ ਤੂੰਬਾ ਅੱਲ੍ਹਾ ਹੂ ਦਾ ਵੱਜੇ ਤੇ ।
ਬਣਦੀ ਤਾਂ ਏ ਆਪੀ ਜੇ ਕਰ ਗੱਜੇ ਤੇ ।
ਹਿੱਕ ਤੇ ਸਾਰੀਆਂ ਸਹਿ ਲੈਂਦੇ ਨੇ, ਹਰਦੇ ਨਈਂ,
ਕੰਡ ਤੇ ਖਾਵੇ ਤਾਂ ਮੈਦਾਨੋਂ ਭੱਜੇ ਤੇ ।
ਇਸ ਜੀਵਨ ਦਾ ਕੋਈ ਤੇ ਮਕਸਦ ਹੋਵੇਗਾ,
ਤਾਹੀਉਂ ਮੋਢੇ ਬੈਠੇ ਖੱਬੇ-ਸੱਜੇ ਤੇ ।
ਯੂਸਫ਼ ਵਰਗਾ ਮਿਲੇ ਤੇ ਜ਼ਿੰਦੜੀ ਸੌ ਵਾਰੀਐਵੇਂ
ਨਾ ਕੋਈ ਮਰਦਾ ਫ਼ਿਰੇ ਨਲੱਜੇ ਤੇ ।
ਉੱਚੀਆਂ ਫ਼ਿਕਰਾਂ, ਸੁੱਚੀਆਂ ਸੋਚਾਂ'ਆਸਿਮ'ਜੀ,
ਨਾਜ਼ਲ ਹੋਵਣ ਭੁੱਖੇ ਨਾ ਕਿ ਰੱਜੇ ਤੇ ।