ਅੰਦਰੋਂ ਖਾਲੀ ਤੇ ਉੱਤੋਂ ਭਰੇ ਰਹਿੰਦੇ ਨੇ
ਕੁਝ ਸੁਪਨੇ ਜਿਉਂਦੇ ਵੀ ਮਰੇ ਰਹਿੰਦੇ ਨੇ,
ਵਹਿਮ ਹੈ ਮੇਰਾ, ਮੈਂ ਘੁੰਮਦਾ ਵਿਚ ਬਜਾਰ ਹਾਂ
ਪੈਰ ਤੁਰਦੇ ਨੇ, ਦਿਲ ਤਾਂ ਘਰੇ ਰਹਿੰਦੇ ਨੇ,
ਹਰ ਮੋੜ ਤੇ ਪਹਿਰਾ, ਹਰ ਦਹਿਲੀਜ਼ ਸਹਿਮੀ ਹੋਈ
ਉਹ ਕਿਸੇ ਨਾਲ ਵੀ ਹੋਵਣ ਤਾਂ ਵੀ ਡਰੇ ਰਹਿੰਦੇ ਨੇ,
ਹੋਈ ਬੰਦਿਸ਼ ਐਸੀ ਤੇ ਲੱਗਣ ਸਾਹ ਵੀ ਰੋਕਾਂ
ਉਹ ਜਿਉੰਦੇ ਹੋਏ ਵੀ ਅੱਧ-ਮਰੇ ਰਹਿੰਦੇ ਨੇ,
ਮੇਰੇ ਪੱਤੇ ਕਿਰ ਗਏ, ਮੈਨੂੰ ਛਾਂਗ ਲਿਆ ਸਾਰਾ
ਪਰ ਜੋ ਜੜ੍ਹਾਂ ਨਾਲ ਹੁੰਦੇ, ਉਹ ਹਰੇ ਰਹਿੰਦੇ ਨੇ,
ਇੱਥੇ ਲੁੱਟ ਗਰੀਬ ਦੀ, ਇਹ ਠੱਗਾਂ ਦਾ ਦੇਸ਼ ਹੈ
ਪਰ ਜੋ ਨਾਨਕ ਹੁੰਦੇ ਨੇ, ਉਹ ਖਰੇ ਰਹਿੰਦੇ ਨੇ ।