ਅੰਦਰੋਂ ਦੁਨੀਆਂ ਨਾਲ ਮੁਹਬਤ

ਅੰਦਰੋਂ ਦੁਨੀਆਂ ਨਾਲ ਮੁਹਬਤ, ਉਤੇ ਜ਼ਿਕਰ ਸਾਈਂ ਦਾ ਕਰਦਾ ।

ਗੱਲੀਂ ਸੈਰ ਕਰੇ ਅਸਮਾਨੀਂ, ਤੇ ਕੌਡੀ ਤੋਂ ਲੜ ਮਰਦਾ ।

ਪੈਰੀਂ ਸੰਗਲ ਤੇ ਹਥ ਹਥੌੜੀ, ਓ ਡਿਠੋਈ ਕੋਈ ਤਰਦਾ ।

ਸੰਤਰੇਣ ਉਹ ਠੱਗ ਸਾਈਂ ਦਾ, ਉਸ ਥੋਂ ਦੋਜ਼ਕ ਭੀ ਪਿਆ ਡਰਦਾ ।

📝 ਸੋਧ ਲਈ ਭੇਜੋ