ਅੰਗ ਦਾ ਸੇਕ ਸਿਆਪਾ ਨਾਹੀਂ

ਅੰਗ ਦਾ ਸੇਕ ਸਿਆਪਾ ਨਾਹੀਂ, 

ਅੰਗ ਨਾਲ਼ ਅੰਗ ਮਿਲਾਉ 

ਅੱਖ ਵਿੱਚ ਰੜਕ ਪਏ ਤਾਂ, 

ਨਿੱਤਰੇ ਯਾਰ ਦੀ ਜਿਭ ਛੁਹਾਉ, 

ਘੋਰ ਸਮੁੰਦਰੀ ਰਾਤਾਂ ਦੇ ਸਿਰ, 

ਚੰਨ ਖਿੜਾਵਨ ਜਾਉ 

ਜੀਵਨ ਰੇਖ ਮੁਰਾਦਾਂ ਵਾਲੀ, 

ਹੱਥੀਂ ਆਪ ਬਣਾਉ

📝 ਸੋਧ ਲਈ ਭੇਜੋ