ਅੰਨ੍ਹਾ ਰਾਜਾ ਹੈ ਬੇਦਾਦ ਨਗਰੀ

ਅੰਨ੍ਹਾ ਰਾਜਾ ਹੈ ਬੇਦਾਦ ਨਗਰੀ,

ਆਖਣ ਜੋਗ ਨਾ ਸਮਾਂ ਬੇਹਾਲੀਆਂ ਦਾ ।

ਜੋ ਕੁਝ ਜੀ ਚਾਹੇ ਉਹ ਬਹਾਲ ਕਰਦੇ,

ਵੇਲਾ ਮਿਲ ਗਿਆ ਤੈਨੂੰ ਬਹਾਲੀਆਂ ਦਾ ।

ਬਰਖ਼ਿਲਾਫ਼ ਉਹਦੇ ਕਦੋਂ ਬੋਲਦੇ ਨੇ,

ਨਫ਼ਾ ਜਿਨ੍ਹਾਂ ਨੂੰ ਮਿਲੇ ਦਲਾਲੀਆਂ ਦਾ ।

ਚਿਹਰਾ ਸ਼ਾਹੀ ਸਿੱਕਾ ਕਿਵੇਂ ਰਹੇ 'ਦਾਮਨ',

ਜਿਹੜਾ ਮੁੱਢ ਤੋਂ ਕੂੜ ਟਕਸਾਲੀਆਂ ਦਾ ।

📝 ਸੋਧ ਲਈ ਭੇਜੋ