ਜਿੰਨਾ ਭਰਨ ਦੀ ਕੋਸ਼ਿਸ਼ ਕੀਤੀ
ਉਨਾ ਹੋਰ ਖਾਲੀ ਹੁੰਦਾ ਗਿਆ ਮਨ
ਨਾ ਮਨਾਂ ਦੀ ਮਿੱਟੀ
ਨਾ ਤਨਾਂ ਦਾ ਕੂੜਾ
ਕੁਝ ਵੀ ਨਹੀਂ ਭਰ ਸਕਿਆ
ਇਸ ਅੰਨ੍ਹੇ ਖੂਹ ਦਾ ਖ਼ਿਲਾਅ
ਗੂੰਜਦਾ ਰਹਿੰਦਾ ਸਦਾ
ਆਵਾਜ਼ਾਂ ਦਾ ਸ਼ੋਰ
ਸੰਘਣੇ ਕਾਲੇ ਹਨ੍ਹੇਰੇ ਵਿੱਚ
ਆਵਾਜ਼ਾਂ ਕੰਧਾਂ ਨਾਲ ਟਕਰਾਉਂਦੀਆਂ
ਖੌਫ਼ ਜਗਾਉਂਦੀਆਂ
ਆਵਾਜ਼ਾਂ ਅੰਨ੍ਹੇ ਖੂਹ ਦੇ ਹਨ੍ਹੇਰੇ ਨੂੰ
ਹੋਰ ਸੰਘਣਾ ਬਣਾਉਂਦੀਆਂ
ਨਾ ਮਨਾਂ ਦੀ ਮਿੱਟੀ
ਨਾ ਤਨਾਂ ਦਾ ਕੂੜਾ
ਕੁਝ ਵੀ ਨਹੀਂ ਭਰ ਸਕਿਆ
ਇਸ ਅੰਨ੍ਹੇ ਖੂਹ ਦਾ ਖ਼ਿਲਾਅ....।