ਅੰਨ੍ਹੀ ਖਿੱਚ ਤੇ ਮੋਹ ਕਿਸੇ ਦੀ
ਜਿੰਦ ਦਿੰਦੀ ਏ ਕੋਹ ਕਿਸੇ ਦੀ
ਜਿਹਦੇ ਪੱਲੇ ਆਪਣੀ ਹੋਵੇ
ਕਰਦਾ ਨਈਂ ਏ ਉਹ ਕਿਸੇ ਦੀ
ਆਪਣੇ ਐਬ ਫਰੋਲ਼ੀ ਦੇ ਨੇ
ਲਾਈ ਦੀ ਨਈਂ ਤੋਹ ਕਿਸੇ ਦੀ
ਕਈ ਕਈ ਵਾਰੀ ਖੋਹ ਲੈਂਦੀ ਏ
ਕਸਮੇਂ ਹਰ ਸ਼ੈਅ ਖੋਹ ਕਿਸੇ ਦੀ
ਪਹਿਲਾਂ ਵੇਖ ਕਹਾਣੀ ਬਣ ਕੇ
ਫੇਰ ਕਹਾਣੀ ਛੋਹ ਕਿਸੇ ਦੀ
ਇੱਥੇ ਹਾੜ ਨੇ ਗੂੰਗੇ ਬੋਲ਼ੇ
ਸੁਣਨੀ ਕੀ ਏ ਪੋਹ ਕਿਸੇ ਦੀ
ਢਿੱਡ ਲਈ ‘ਸੰਧੂ' ਪੁੱਚ ਪੁੱਚ ਤੇ ਅੱਜ
ਹੁੰਦੀ ਪਈ ਏ ਤੋਹ ਤੋਹ ਕਿਸੇ ਦੀ