ਅਪਣਾ ਜੋਬਨ ਮੈਂ ਉਹਨਾਂ ਦੀ ਸੰਗਤ ਵਿਚ ਬਿਤਾਇਆ

ਅਪਣਾ ਜੋਬਨ ਮੈਂ ਉਹਨਾਂ ਦੀ ਸੰਗਤ ਵਿਚ ਬਿਤਾਇਆ,

ਜਿਨ੍ਹਾਂ ਦਾਨਿਆਂ ਤੇ ਵਿਦਵਾਨਾਂ ਸਦਾ ਵਿਵਾਦ ਰਚਾਇਆ ।

ਮੁੜਿਆ ਮੈਂ ਉਨ ਦੀ ਸੰਗਤ 'ਚੋਂ ਨਿਤ ਕੋਰੇ ਦਾ ਕੋਰਾ,

ਜਿਸ ਬੂਹੇ 'ਚੋਂ ਅੰਦਰ ਵੜਿਆ, ਪਰਤ ਉਸੇ 'ਚੋਂ ਆਇਆ ।

 

📝 ਸੋਧ ਲਈ ਭੇਜੋ