ਇਸ ਤਰ੍ਹਾਂ ਵੀ ਹੁੰਦਾ
ਹੌਲੀ ਹੌਲੀ ਹੌਲੀ ਹੌਲੀ
ਕਿਸੇ ਦੀਆਂ ਯੱਬਲੀਆਂ,ਬੇਤੁਕੀਆਂ
ਲੱਗਣ ਲੱਗ ਜਾਦੀਆਂ
ਸੋਹਣੀਆਂ ਗੱਲਾਂ।
ਕਿਤੇ ਕਿਤੇ ਅਵਸਥਾ
ਚੁੱਪ ਤੇ ਸ਼ਾਤ ਹੁੰਦੀ
ਕੁੱਝ ਕਹਿਣ ਨਾਲੋਂ ਜਿਆਦਾ ਚੁੱਪ ਚੰਗੀ ਲੱਗਦੀ
ਕਿਸੇ ਦੇ ਮੱਥੇ ਵੱਲ ਵੇਖੀ ਜਾਣਾਂ ਸੋਹਣਾ ਲੱਗਦਾ।
ਰੁੱਖਾਂ ਦੀਆਂ ਕਰੂਬਲ਼ਾ
ਥੋਹਰਾਂ ਦੇ ਫੁੱਲ
ਵਿਹੜੇ ਦਾ ਗੁਲਾਬ
ਤੇ
ਇੱਕ ਤਸਵੀਰ ਮੈਂ ਬਾਰ ਬਾਰ ਵੇਖਦਾਂ।
ਹੇ ਕੁਦਰਤ !
ਮੈਂ ਇਹ ਨਹੀਂ ਕਹਿ ਸਕਦਾ
ਮੈਂ ਵੀ ਤੈਨੂੰ ਸੋਹਣਾ ਲੱਗਦਾ ਹੋਵਾਂਗਾ
ਮੈਂ ਤਾਂ ਸਿਰਫ ਆਸ ਹੀ ਰੱਖ ਸਕਦਾਂ
ਕਿ
ਤੇਰਾ ਮੈਨੂੰ ਸੋਹਣਾ ਲੱਗਣਾ
ਤੈਨੂੰ ਕਬੂਲ ਹੋਵੇ।