ਆਪਣੇ ਹੱਕਾਂ ਲਈ ਲੜੀਏ ਤਾਂ ਚੰਗਾ ਏ,
ਸਰਕਾਰ ਖ਼ਿਲਾਫ ਅੜੀਏ ਤਾਂ ਚੰਗਾ ਏ।
ਹੋ ਇੱਕਜੁੱਟ ਸਾਹਮਣਾ ਕਰੀਏ ਤਾਂ ਚੰਗਾ ਏ,
ਦੇਸ਼ ਕੌਮ ਦੀ ਖਾਤਿਰ ਮਰੀਏ ਤਾਂ ਚੰਗਾ ਏ।
ਐਵੇਂ ਜ਼ਾਲਮਾਂ ਤੋਂ ਨਾ ਡਰੀਏ ਤਾਂ ਚੰਗਾ ਏ,
ਗੱਲ ਸਿੱਧੀ ਹੱਕ ਦੀ ਕਰੀਏ ਤਾਂ ਚੰਗਾ ਏ।
ਜਜ਼ਬੇ ਜੋਸ਼ ਹਿੱਕ ਤਾਣ ਖੜੀਏ ਤਾਂ ਚੰਗਾ ਏ,
ਸਾਜਿਸ਼ਾਂ ਨੰਗੀ ਅੱਖ ਨਾ ਪੜੀਏ ਤਾਂ ਚੰਗਾ ਏ।
ਨੁੱਕਰੇ ਲੱਗੇ ਰਹਿਣ ਨਾਲੋਂ,ਅੱਜ ਬੋਲੀਏ ਤਾਂ ਚੰਗਾ ਏ,
ਖੋਟੀਆਂ ਸਰਕਾਰਾਂ ਦੇ ਭੇਤ ਖੋਲੀਏ ਤਾਂ ਚੰਗਾ ਏ।