ਆਪਣੇ ਹੀ ਮੂੰਹ ਨੂੰ ਖੋਲ੍ਹਣ ਤੇ ਪਬੰਦੀ ਹੈ

ਆਪਣੇ ਹੀ ਮੂੰਹ ਨੂੰ ਖੋਲ੍ਹਣ ਤੇ ਪਬੰਦੀ ਹੈ ।

ਗੂੰਗਿਆਂ ਵਿੱਚ ਬਹਿ ਕੇ ਬੋਲਣ ਤੇ ਪਬੰਦੀ ਹੈ ।

ਆਪਣੇ ਖਾਬਾਂ ਨੂੰ ਹੱਥੀਂ ਸਾੜ ਲੈ ਬੇਸ਼ੱਕ, 

ਰਾਖ ਠੰਡੀ ਨੂੰ ਫਰੋਲਣ ਤੇ ਪਬੰਦੀ ਹੈ ।

ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ, ਤੂੰ, 

ਜੁੱਤੀਆਂ ਥੱਲੇ ਮਧੋਲਣ ਤੇ ਪਬੰਦੀ ਹੈ ।

ਜੇ ਗ਼ਜ਼ਲ ਕਹਿਣੀ ਤਾਂ ਤੁਕਬੰਦੀ ਨੂੰ ਰੱਖ ਪਾਸੇ,

ਹੁਣ ਕੜ੍ਹੀ ਸ਼ਬਦਾਂ ਦੀ ਘੋਲਣ ਤੇ ਪਬੰਦੀ ਹੈ ।

ਕੁਝ ਕੁ ਪਰਦੇ ਰੱਖਣੇ ਵੀ ਜ਼ਰੂਰੀ ਨੇ,

ਹਰ ਕਿਸੇ ਦੇ ਭੇਤ ਫੋਲਣ ਤੇ ਪਬੰਦੀ ਹੈ ।

ਮੈਂ ਜਦੋਂ ਗੁਜ਼ਰੇ ਸਮੇਂ ਚੋਂ ਭਾਲਦਾ ਤੈਨੂੰ, 

ਫਰਜ਼ ਆਖਣ,ਉਸ ਨੂੰ ਟੋਲ੍ਹਣ ਤੇ ਪਬੰਦੀ ਹੈ ।

📝 ਸੋਧ ਲਈ ਭੇਜੋ