ਆਪਣੇ ਪੈਰਾਂ 'ਚ

ਆਪਣੇ ਪੈਰਾਂ 'ਚ ਪਈ ਬੇੜੀ ਹਿਲਾਂਦੇ ਜਾਂਦੇ। 

ਵਕਤ ਆਇਆ ਹੈ ਕਿ ਮੰਜਲ ਵਲ ਜਾਂਦੇ ਜਾਂਦੇ।

ਵਕਤ ਦਾ ਕੀ ਹੈ ਕਿਸੇ ਹਾਲ ਗੁਜਰ ਜਾਏਗਾ, 

ਕੁਝ ਨਾ ਕੁਝ ਅਪਣੀ ਤਰਫ਼ ਤੋਂ ਵੀ ਨਿਭਾਂਦੇ ਜਾਂਦੇ।

ਮੈਂ ਮੁਨੱਵਰ ਹਾਂ ਤੇ ਸਾਇਆ ਹੈ ਮੁਕੱਦਰ ਮੇਰਾ, 

ਅਪਣੀ ਤਸਵੀਰ ਜ਼ਰਾ ਖ਼ੁਦ ਨੂੰ ਵਿਖਾਂਦੇ ਜਾਂਦੇ।

ਅਪਣੀ ਬੇੜੀ ਵੀ ਬਹਰਹਾਲ ਫ਼ਨਾ ਹੋਣੀ ਹੈ, 

ਅਪਣੀ ਬੇੜੀ ਦਾ ਕੁਝ ਬੋਝ ਹਟਾਂਦੇ ਜਾਂਦੇ।

ਦਿਨ ਦੁਸਹਿਰਾ ਹੈ ਨਾ ਇਹ ਰਾਤ ਹੀ ਦੀਵਾਲੀ ਹੈ, 

ਰੋਣ ਦਾ ਕੀ ਹੈ ਚਲੋ ਦੁਨੀਆਂ ਹਸਾਂਦੇ ਜਾਂਦੇ।

ਖ਼ਾਬ ਤਾਂ ਖ਼ਾਬ ਹੈ ਇਸ ਖ਼ਾਬ ਦੀ ਤਾਬੀਰ ਹੈ ਕੀ। 

ਖ਼ਾਬ ਨੂੰ ਖ਼ਾਬ ਦੀ ਤਾਬੀਰ ਬਣਾਂਦੇ ਬਣਾਂਦੇ ਜਾਂਦੇ।

📝 ਸੋਧ ਲਈ ਭੇਜੋ