ਅਪਣੀ ਅਪਣੀ ਨਿਸਬਤ

ਅਪਣੀ ਅਪਣੀ ਨਿਸਬਤ ਸ਼ਾਮ ਸਵੇਰੇ ਨਾਲ। 

ਸੂਰਜ, ਚੰਦ, ਸਿਤਾਰੇ ਨਾਲ ਹਨੇਰੇ ਨਾਲ।

ਘਰ ਦੀ ਰੌਣਕ ਜੀਆਂ ਨਾਲ ਪ੍ਰਾਹੁਣੇ ਨਾਲ, 

ਦਹਿਲੀਜ਼ਾਂ, ਮਹਿਰਾਬਾਂ, ਨਾਲ ਬਨੇਰੇ ਨਾਲ।

ਸੂਰਜ ਤੋਂ ਇਹ ਕਾਲੀ ਘਟ ਲਹਿ ਜਾਏ , 

ਬਹਿਸ ਰਿਹਾ ਹੈ ਇਕ ਮਜ਼ਦੂਰ ਵਡੇਰੇ ਨਾਲ।

ਨਾਗ ਸਮੇਂ ਦਾ ਵਿਸ ਘੋਲਦਾ ਰਹਿੰਦਾ ਏ, 

ਜ਼ਾਹਿਰ ਹਾਲ ਨਾ ਕਰਦਾ ਜ਼ੋਰ ਸਪੇਰੇ ਨਾਲ।

ਕੁਝ ਸੁਨਿਆਰੇ, ਨਗ਼ਮਾਗਰ, ਕੁਝ ਸਾਹਿਬ ਲੋਕ, 

ਵੇਖੋ ਕਿੰਨਾ ਪਿਆਰ ਜਤਾਏ ਕਸੇਰੇ ਨਾਲ।

ਇੱਕ ਤਾਂ ਸਾਡੀ ਬਰਕਤ ਇਹ ਹਰਿਆਲੇ ਖੇਤ, 

ਦੂਜੇ ਸਾਡੀ ਅਜ਼ਮਤ ਲਾਲ ਫਰੇਰੇ ਨਾਲ।

ਵੱਡ ਵਡੇਰਿਆਂ ਕੀਤੀ ਰਸਤੇ ਵਿਚ ਦੀਵਾਰ, 

ਏਹੋ ਕੁਝ ਹੋਣਾ ਸੀ ਤੇਰੇ ਮੇਰੇ ਨਾਲ।

📝 ਸੋਧ ਲਈ ਭੇਜੋ