ਉਹ
ਆਪਣੀ ਲਾਸ਼ ਨੂੰ
ਆਪ ਹੀ ਹੈ ਦੇਖ ਰਹੀ
ਸ਼ਬਦਾਂ ਦੀ ਲਾਸ਼
ਜਿਸਮ
ਦਿਲ ਤੇ ਰੂਹ ਦੀ ਲਾਸ਼
ਸ਼ੀਸ਼ੇ ਦੇ ਬਕਸੇ ਵਿੱਚ
ਕੈਦ
ਇੱਕ ਲਾਸ਼
ਜਿਸ ਨੂੰ ! ਸ਼ਾਇਦ
ਉਹ ਫੁੱਲਾਂ ਨਾਲ ਭਰ ਦੇਣਗੇ
ਪਰ
ਕਦੀ ਨਹੀਂ ਪੜ੍ਹ ਸਕਣਗੇ
ਉਸ ਲਾਸ਼ ਵਿੱਚ
ਦਫ਼ਨ
ਦਿਲ ਦੀ ਇਬਾਰਤ ਨੂੰ
ਮਰੇ ਹੋਏ ਸੁਫ਼ਨਿਆਂ ਨੂੰ
ਕਿ
ਉਹ ਕੀ ਚਾਹੁੰਦੀ ਸੀ
ਕਿਉਂ ਚਾਹੁੰਦੀ ਸੀ
ਸਾਇਦ !
ਬਹੁਤ ਸੋਹਣੇ ਸੁਫ਼ਨੇ
ਤੇ ਛੋਟੀਆਂ ਛੋਟੀਆਂ ਖਵਾਇਸ਼ਾਂ
ਪਰ
ਫੁੱਲਾਂ ਨਾਲ ਢੱਕਣ ਵਾਲਿਆਂ ਨੂੰ
ਪਰ
ਫੁੱਲਾਂ ਨਾਲ ਢੱਕਣ ਵਾਲਿਆਂ ਨੂੰ
ਕੀ ਪਤਾ।