ਭੁੱਖੇ ਨੂੰ ਰਿਜ਼ਕ
ਰੱਜੇ ਨੂੰ ਸਿਦਕ
ਨਸੀਬ ਹੋਵੇ
ਬੇਘਰਾਂ ਨੂੰ ਘਰ
ਨਿਤਾਣਿਆਂ ਨੂੰ ਤਾਣ
ਨਿਮਾਣਿਆਂ ਨੂੰ ਮਾਣ ਮਿਲ਼ੇ
ਜੰਗਬਾਜ਼ ਜੰਗ ਤੋਂ ਬਾਜ਼ ਆਉਣ
ਓਪਰੀਆਂ ਧਰਤੀਆਂ ਤੇ ਖੱਟੀ ਖੱਟਣ ਗਏ
ਆਪਣੇ ਓਦਰੇ ਪਰਿਵਾਰਾਂ ਕੋਲ਼ ਪਰਤ ਆਉਣ
ਹਥਿਆਰ ਕਿਰਤ ਦੀ ਭੱਠੀ ਵਿੱਚ
ਪਿਘਲ ਕੇ ਔਜ਼ਾਰ ਬਣ ਜਾਣ
ਨੋ ਮੈਨ ਲੈਡਜ਼ ਤੇ ਫ਼ੁੱਲ ਉੱਗ ਆਉਣ
ਜ਼ਮੀਨ ਜਿਣਸਾਂ
ਮਾਂਵਾਂ ਅਣਸਾਂ
ਜ਼ੁਬਾਨਾ ਸ਼ਾਇਰ
ਪੈਦਾ ਕਰਦੀਆਂ ਰਹਿਣ ….
ਸਗਲ ਧਰਤ ਸੁਹਾਵੀ ਹੋਵੇ
ਜੀਆਜੰਤ ਨਗਰ ਖੇੜੇ ਸੁੱਖ ਵਰਤੇ
ਬ੍ਰਹਿਮੰਡੀ ਜੋਤ
ਅਕਾਲ ਪੁਰਖ਼
ਸਹਾਈ ਹੋਵੇ।