ਸਾਡੇ ਨੈਣ ਤਰਸਦੇ ਦਰਸ਼ਨਾਂ ਨੂੰ,

ਭਗਤ ਵੱਛਲ ਹੈਂ ਤੂੰ ਕਾਹਨਾ  ਆਏਂਗਾ ਕੀ ? 

ਸਾਨੂੰ ਪੂਰਾ ਵਿਸ਼ਵਾਸ ਹੈ ਸ਼ਿਆਮ ਸੁੰਦਰ,

ਤਾਨ ਮੁਰਲੀ ਦੀ ਮਿੱਠੀ ਸੁਣਾਏਂਗਾ ਕੀ ?

ਫਿਰ ਮੈਂ ਸੋਚਨਾ ਹਾਂ ਪਿਆਰੇ ਗੋਵਰਧਨ, 

ਜੇ ਤੂੰ ਆ ਵੀ ਜਾਏਂ ਤਾਂ ਆਏਂਗਾ ਕੀ ? 

ਏਥੇ ਮੱਖਣ ਦੇ ਵਿੱਚ ਗਰੀਸ ਪਾਉਂਦੇ, 

ਆਪਣੇ ਭਗਤਾਂ ਦੇ ਘਰਾਂ ਤੋਂ ਖਾਏਂਗਾ ਕੀ ?

📝 ਸੋਧ ਲਈ ਭੇਜੋ