ਉਦਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ
ਮੈਂ ਸਾਂ
ਇਕ ਸਹਿਜ ਸਹਿਜ ਬੁਝ ਰਹੀ ਅੱਗ ਦਾ ਧੂੰਆਂ
ਤੁਹਾਡੀ ਨੀਲੀ ਖਿੜਕੀ ਤੇ ਵੱਜ ਰਹੀ ਹਵਾ
ਤੁਹਾਡੀ ਹੋਂਦ ਵਿਚ ਆਈ ਤ੍ਰੇੜ
ਇਕ ਪੀਡੀ ਪਕੜ
ਜਿੰਦਗੀ ਦਾ ਰੂਪ ਧਾਰਨ ਤੋਂ ਪਹਿਲਾਂ
ਆਪਣਾ ਨਾਮ ਚੁਣਨ ਤੋਂ ਪਹਿਲਾਂ
ਇਕ ਮਾਤਮੀ ਜਲੂਸ ਦਾ ਗੀਤ ਸਾਂ
ਮੈਂ ਸਾਂ
ਇਕ ਬਹੁਰੰਗੇ ਗੁਲਾਬ ਦੀ ਮਹਿਕ
ਪੰਛੀ ਦੇ ਪਰਾਂ ਦੀ ਪਹਿਲੀ ਸਰਸਰਾਹਟ
ਚਮੜੀ ਦੇ ਜਾਲ ‘ਚ ਫਸਣ ਤੋਂ ਪਹਿਲਾਂ
ਸਮੁੰਦਰ ਦੀ ਸਭ ਤੋਂ ਨਰਮ ਛੱਲ ਸਾਂ ਮੈਂ
ਪਾਣੀ ਉਤੇ ਵਧੇ ਪਥਰੀਲੇ ਛੱਜੇ ਤੇ ਬੈਠਾ
ਕੱਲਮਕੱਲਾ ਬਾਜ
ਉਚਾਈਆਂ ਤੋਂ ਦੇਖ ਰਿਹਾ ਤੁਹਾਨੂੰ
ਇਕ ਰੂਪਰਹਿਤ ਸੁਤੰਤਰਤਾ ਸਾਂ ਮੈਂ ਆਪਣੇ ਜਨਮ ਤੋਂ ਪਹਿਲਾਂ
ਅਨੰਤ ਦਾ ਸਾਥੀ
ਇਕ ਸਾਦਾ ਜਿਹਾ ਹੌਕਾ
ਨਿਕਲਿਆ ਤੁਹਾਡੇ ਹੋਂਠਾਂ ਨੂੰ ਦਾਗਣ
ਮੈਂ ਸਾਂ
ਇਕ ਘੰਟੀ ਦੀ ਅਨੰਦਮਈ ਖੜਕਣ
ਮੈਂ ਸਾਂ ਅਨਿਸ਼ਚਤ