ਅਰਥਾਂ ਤੋਂ ਪਾਰ

ਅਰਥਾਂ ਦੀ ਤਲਾਸ਼ ਨਾ ਕਰ

ਇਸ ਦੇ ਅਰਥ ਕੋਈ ਨਹੀਂ ਹਨ

ਐਵੇਂ ਰੱਬ ਨੇ ਲਕੀਰ ਜਿਹੀ ਮਾਰੀ ਹੈ ਇੱਕ

ਵਿੰਗੀ ਜਾਂ ਟੇਢੀ

ਤੂੰ ਜੀਵਨ ਦੇ ਅਰਥ ਨਾ ਖੋਜ

ਕਿਤੇ ਵੀ ਪਹੁੰਚਦੀ ਨਹੀਂ ਹੈ ਇਹ ਲਕੀਰ

ਗੋਲ ਚੱਕਰ ਵਿੱਚ ਘੁੰਮਦੀ ਹੈ

ਸੁਣ ਇਸ ਨੂੰ,

ਜਿਵੇਂ ਕੋਈ ਅਲਾਪ ਹੋਵੇ

ਅੰਬਰ ਨੂੰ ਛੁੰਹਦਾ ਹੋਇਆ

ਜਿਵੇਂ ਮੰਦਰ ਵਿੱਚ ਕਿਸੇ ਨੇ

ਸੰਖ ਵਜਾਇਆ ਹੋਵੇ

ਜਾਂ ਪੰਛੀ ਕੋਈ

ਸਿਰ ਤੋਂ ਲੰਘ ਗਿਆ ਹੋਵੇ

ਵੈਰਾਗ ਕਰਨ ਵਾਲਾ

ਕੁੱਝ ਨਹੀਂ ਹੈ ਇਸ ਵਿੱਚ

ਵੈਰਾਗ ਤੇਰੇ ਮਨ ਦੀ ਰਚਨਾ ਹੈ

ਅਰਥਾਂ ਦੀ ਹਾਰ ਦਾ ਨਾਂ ਹੈ

ਅਰਥਾਂ ਦੇ ਪਿੱਛੇ ਨਾ ਜਾਹ

ਇਹ ਨਜ਼ਰ ਤੇਰੀ ਦਾ ਭੁਲਾਂਦਰਾ ਹੈ

ਵੈਰਾਗ ਦੀ ਸਪਾਪਤੀ ਤੇ ਸ਼ੁਰੂ ਹੁੰਦਾ ਹੈ ਇਹ ਸਫਰ

ਉਦਾਸ ਨਾ ਹੋ

ਬਸ ਦੇਖ।

ਦੇਖ ਤਾਂ ਸਹੀ

ਇੱਕ ਖਾਲੀ ਅਨੰਤਤਾ

📝 ਸੋਧ ਲਈ ਭੇਜੋ