ਝੂਠ ਬੋਲਕੇ ਬਹਿ ਜਾਈਦਾ ਦਾ ਤਖਤਾਂ ਤੇ,

ਪਰ ਸੱਚ ਬੋਲਿਆਂ ਹਾਕਮ ਸੂਲੀ ਚਾੜ ਦਿੰਦੇ॥

ਜੇ ਦੁਸ਼ਮਣ ਮਾਰੇ ਪੱਥਰ ਪੀੜਾ ਹੁੰਦੀ ਨਈ,

ਆਪਣਿਆਂ ਦੇ ਫੁੱਲ ਵੀ ਹਿਰਦਾ ਪਾੜ ਦਿੰਦੇ॥l

ਮਿੱਟ ਜਾਦੇ ਨੇ ਦਾਗ ਵੇ ਕੱਪੜੇ ਧੋਣ ਪਿੱਛੋ,

ਦਿਲ ਤੇ ਪੈ ਗਏ ਦਾਗ ਨੀਂ ਮਿੱਟਦੇ ਚੰਦਰਿਆ॥

ਜਿਊਦੇ ਜੀ ਜੋ ‘ਸੱਤਿਆ’ ਕਰਦੇ ਕਦਰ ਨਈ,

ਉਹ ਅਰਥੀ ਪਿੱਛੇ ਆਮ ਹੀ ਪਿੱਟਦੇ ਚੰਦਰਿਆ॥

📝 ਸੋਧ ਲਈ ਭੇਜੋ