ਅਰਜ਼ ਤਾਂ ਹੋ ਰਹੀ ਸੀ

ਅਰਜ਼ ਤਾਂ ਹੋ ਰਹੀ ਸੀ

ਫ਼ਰਿਆਦਾਂ ਵੀ ਹੱਥਾਂ 'ਚ

ਫੜੀਆਂ ਹੋਈਆਂ ਸਨ ਲਟਕਦੀਆਂ ਲੰਗਾਰੀਆਂ

ਪਰ ਕਿਸੇ ਦਾ ਵੀ ਚਿਹਰਾ

ਇਕ ਦੂਸਰੇ ਵੱਲ ਨਹੀਂ ਸੀ

ਮਨਾਂ 'ਚ ਤੌਖ਼ਲੇ ਘਰਾਂ ਦਰਾਂ ਰਾਹਾਂ ਦੇ

ਆਪਣੀ ਆਪਣੀ ਅਰਜ਼ ਦੀ ਚਿੰਤਾ

ਅੱਲ੍ਹਾ ਨੂੰ ਮੂਹਰੇ ਹੋ ਕੇ ਮਿਲਣ ਦਾ ਚਾਅ ਹਰ ਇਕ ਨੂੰ

ਰਸਤੇ 'ਚ ਡੁੱਲ੍ਹ ਗਏ ਹੱਥ ਜੋੜੇ

ਖਿੱਲਰ ਗਈਆਂ ਉਮੀਦਾਂ

ਸੰਗਮਰਮਰੀ ਪੌੜੀਆਂ ਦੇਖਦੀਆਂ ਰਹੀਆਂ

ਸੁਬ੍ਹਾ ਸਵੇਰਾ ਫ਼ਰਿਆਦ ਵੀ ਕਰਦਾ ਹੈ

ਰੋਜ਼ ਨਮਾਜਾਂ ਵੀ ਪੜ੍ਹਦਾ ਹੈ

ਹਰੇਕ ਦਾ ਵੱਖ ਵੱਖ ਖ਼ੁਦਾ

ਹਰ ਖ਼ੁਦਾ ਦੀ ਵੱਖਰੀ ਵੱਖਰੀ ਰਜ਼ਾ

ਸੁਣਨ ਵਾਲੇ ਪੱਥਰ

ਫ਼ਰਿਆਦਾਂ ਵਾਲੇ ਬਗ਼ਲੇ

ਸਾਰੇ ਫੁੱਲ ਪੱਤੀਆਂ ਦਰਾਂ 'ਤੇ ਡੁੱਲ੍ਹ ਗਏ

ਫ਼ਰਿਆਦੀ ਅਰਜ਼ਾਂ ਖਿੱਲਰ ਗਈਆਂ

ਪੱਥਰਾਂ ਦੇ ਬੁੱਤ ਡੋਲੂ ਭੁੱਲ ਗਏ

📝 ਸੋਧ ਲਈ ਭੇਜੋ