ਮੈਂ ਤਾਂ

ਮਾਂ ਹਾਂ ਸ਼ੁਰੂ ਤੋਂ -ਜਨਨੀ 

ਪਰ ਤੂੰ 

ਪਿਉ ਸੀ

ਬਾਪ ਨਹੀਂ ਸੀ ਉਦੋਂ।

ਬੱਚਿਆਂ ਨੂੰ ਪਾਲਣ ਲਈ 

ਮੈਂ ਘਰ ਬਣਾਇਆ

ਤੂੰ ਘਰ ਦਾ ਬੂਹਾ ਬਣ ਬੈਠਾ 

ਬਾਹਰੋਂ ਲੰਘਦਾ ਵਕਤ

ਤੇਰੀ ਮਰਜ਼ੀ ਚ' ਰਲ ਗਿਆ।

ਆਖ਼ਰ ਵਕਤ ਨੇ ਧੱਕਾ ਕੀਤਾ 

ਮੈਨੂੰ ਤੇਰੀ ਹਊਮੈ ਸੰਗ ਪਰਨਾ ਦਿੱਤਾ।

ਬੱਚੇ ਮੇਰੇ ਤੇਰੇ ਵਾਰਸ ਬਣ ਗਏ 

ਤੂੰ ਇਹਨਾਂ ਦਾ ਬਾਪ।

ਬੱਚਿਆਂ ਦੀ ਮਾਂ ਤਾਂ ਮੈਂ ਰਹੀ

ਕਦੇ ਮਾਂ ਕਹਾਈ ਨਹੀਂ

ਪਰ ਤੂੰ

ਕਈ ਥਾਂ 'ਤੇ ਪਿਓ ਨਾ ਹੁੰਦਾ ਹੋਇਆ ਵੀ -

“ਬਾਪ” ਹੀ ਕਹਾਉਂਦੈ।

📝 ਸੋਧ ਲਈ ਭੇਜੋ