ਉਹਨਾਂ ਲਈ ਅਸਲ ਮਸਲਾ
ਕਿਸੇ ਕਨੂੰਨ ਨੂੰ
ਵਾਪਸ ਲੈਣ ਜਾਂ ਨਾ ਲੈਣ ਦਾ ਨਹੀਂ
ਬਲਕਿ
ਉਹਨਾਂ ਲਈ ਮਸਲਾ ਇਹ ਹੈ ਕਿ
ਹਰ ਜਨ
ਹਰ ਗਣ
ਇੱਕ-ਜਾਨ ਕਿਉਂ ਹੋ ਰਿਹਾ ਹੈ ?
ਪੰਜਾਬ ਸਿੰਧ ਗੁਜਰਾਤ ਮਰਾਠਾ ਤੇ ਦ੍ਰਾਵਿੜ
ਇੱਕਸੁਰ ਕਿਉਂ ਹੋ ਰਿਹਾ ਹੈ?
ਉਹਨਾਂ ਦੀ ਹਿੰਦੁਸਤਾਨ ਨੂੰ
‘ਹਿੰਦੂਸਤਾਨ ‘ ਬਣਾਉਣ ਦੀ
ਭਗਵੀਂ ਮਨਸ਼ਾ ਦੇ ਖ਼ਿਲਾਫ਼....
ਹਲਵਾਹਕ ਕਿਰਤੀ ਸ਼ਿਲਪੀ
ਚਾਕ ਚਰਵਾਹੇ ਭੀਲ
ਸੁਘੜ ਸਿਆਣੀਆਂ ਸੁਆਣੀਆਂ
ਸਭ ਜਾਤਾਂ ਜਮਾਤਾਂ
ਜੋ ਸੀ ਆਪੋ ਵਿੱਚ ਲੜਾਉਣੀਆਂ
ਉਹ ਇਕਮੁੱਠ ਇੱਕਜੁਟ ਕਿਉਂ
ਹੋ ਗਈਆਂ ,ਹੋ ਰਹੀਆਂ ਨੇ
ਤੇ ਇਹ ਸਭ ਅੱਤਵਾਦੀ ਵੱਖਵਾਦੀ ਤਾਕਤਾਂ ਬਣ
‘ਹਿੰਦੂਸਤਾਨ ‘ ਦੇ ਏਜੰਡੇ ਲਈ
ਖ਼ਤਰਾ ਬਣ ਰਹੀਆਂ ਨੇ
ਉਹਨਾਂ ਲਈ ਅਸਲ ਮਸਲਾ
ਇਹ ਹੈ।