ਅਸੀਂ ਮਿੱਟੀ ਦੇ ਦੀਵੇ ਹਾਂ

ਅਸੀਂ ਮਿੱਟੀ ਦੇ ਦੀਵੇ ਹਾਂ, ਜਗਾ ਲੈਣਾ ਬੁਝਾ ਲੈਣਾ।

ਜਗਾਉਣਾ ਕਬਰ ਉੱਤੇ ਜਾਂ,ਦੀਵਾਲੀ ਫਿਰ ਮਨਾ ਲੈਣਾ।

ਖ੍ਰੀਦੇ ਵੀ ਜਾ ਸਕਦੇ ਹਾਂ,ਤੇ ਵੇਚੇ ਵੀ ਜਾ ਸਕਦੇ ਹਾਂ,

ਬਾਜਾਰ ਅੰਦਰ ਸਜਾ ਸਾਨੂੰ, ਜ਼ਰਾ ਬੋਲੀ ਲਗਾ ਲੈਣਾ।

ਲੁੜੀਂਦੀ ਰੌਸ਼ਨੀ ਹੈ ਜਾਂ, ਤੁਹਾਨੂੰ ਰਾਸ ਹੈ ਨ੍ਹੇਰਾ,

ਜੇ ਚਾਹੋ ਜਗਮਗਾ ਲੈਣਾ, ਜਦੋਂ ਚਾਹੋ ਹਟਾ ਲੈਣਾ ।

ਹੈ ਸਾਨੂੰ ਤੇਲ ਕੁਝ ਦਰਕਾਰ,ਤੇ ਇਕ ਰੂੰ ਦੀ ਬੱਤੀ ਵੀ,

ਜਦੋਂ ਵੀ ਲੋੜ ਹੋਵੇ, ਬਸ ਅਗਨੀ ਵਿਖਾ ਲੈਣਾ।

ਗਵਾਰਾ ਰੌਸ਼ਨੀ ਮੁਫਲਿਸ ਦੇ ਘਰ,ਨਾ ਹੋਵੇ ਹਾਕਮ ਨੂੰ,

ਉਨ੍ਹੂੰ ਦਰਕਾਰ ਹੈ ਹਰ ਲੋਅ ਹੀ ਆਪਣੇ ਨਾਂ ਕਰਾ ਲੈਣਾ।

ਜੇ ਆਪਣੇ ਵਾਸਤੇ ਕਾਰੀਗਰ,ਚਾਹੁੰਦੈ ਬਣਾਉਣਾ ਕੁੱਝ,

ਬੜਾ ਸੌਖਾ ਹੈ ਉਸ ਦੇ ਵਾਸਤੇ, ਉੱਲੂ ਬਣਾ ਲੈਣਾ।

ਹਨੇਰਾ ਹੋਵੇ ਦੀਪਕ ਹੇਠ, ਸੁਣਦੇ ਆਏ ਹਾਂ ਆਪਾਂ,

ਹੈ ਔਖਾ ਬਹੁਤ ਹੀ ਔਖਾ, ਅਖੌਤਾਂ ਨੂੰ ਮਿਟਾ ਲੈਣਾ।

📝 ਸੋਧ ਲਈ ਭੇਜੋ