ਅਸੀਂ ਮਿੱਟੀ ਦੇ ਜਾਏ

ਅਸੀਂ ਮਿੱਟੀ ਦੇ ਜਾਏ  

ਜਾਣਦੇ ਹਾਂ ਸਿਆੜਾਂ ਚ 

ਮਿਹਨਤ ਪਸੀਨਾ ਕੇਰ ਕੇ

ਦੁਨੀਆਂ ਦੀਆਂ ਆਂਦਰਾ ਚ ਛੁਪੀ 

ਭੁੱਖ ਦੀ ਚੀਸ ਮਿਟਾਉਣਾ

ਤੇ ਸੂਰਜ ਦੀ ਅੱਖ ਚ ਰਿਸ਼ਮਾਂ ਉਗਾਉਣਾ

ਕਿਰਤ ਨੂੰ ਕਦੇ ਵੰਗਾਰੀ ਦਾ ਨਹੀਂ 

ਪਾਟੀਆਂ ਬਿਆਈਆਂ ਦਾ 

ਜੋ ਮਿੱਟੀ ਨਾਲ ਮੋਹ ਹੁੰਦਾ ਹੈ 

ਤੂੰ ਕੀ ਜਾਣੇ  

📝 ਸੋਧ ਲਈ ਭੇਜੋ