ਅਸੀਂ ਕਾਰਾਂ ਤੇ ਚੜ੍ਹੇ

ਆਉਂਦੀ ਜਦੋਂ ਸ਼ਹੀਦਾਂ ਦੀ ਯਾਦ ਸਾਨੂੰ, 

ਅਸੀਂ ਆਪਣਾ ਆਪ ਲਕੋਈ ਜਾਈਏ। 

ਕਰੇ ਉਹ ਨਾ ਦਿਲ ਨੂੰ ਫੇਲ੍ਹ ਕਿਧਰੇ,

ਗ਼ਮ ਨੂੰ ਬੋਤਲਾਂ ਵਿੱਚ ਡਬੋਈ ਜਾਈਏ।

ਤਕੜੇ ਵੇਖ ਜਨਾਬ ਜਨਾਬ ਕਰੀਏ, 

ਵੇਖ ਮਾੜਿਆਂ ਨੂੰ ਗੁੱਸੇ ਹੋਈ ਜਾਈਏ। 

ਉਹ ਤਾਂ ਚਰਖੜੀ ਚੜ੍ਹੇ ਵੀ ਹੱਸਦੇ ਰਹੇ, 

ਅਸੀਂ ਕਾਰਾਂ ਤੇ ਚੜ੍ਹੇ ਵੀ ਰੋਈ ਜਾਈਏ।

📝 ਸੋਧ ਲਈ ਭੇਜੋ