ਅਸੀਂ ਧਰਤੀ ਟੋਆ ਪੁੱਟਿਆ ਰੁੱਖਾਂ ਲਈ

ਅਸੀਂ ਧਰਤੀ ਟੋਆ ਤਾਂ ਪੁੱਟਿਆ,

 ਕਿ ਰੁੱਖ ਲਗਾਉਣੇ ਨੇ।

 ਜੋ ਸਾਹਾਂ ਵੰਡਦੇ ਨੇ,

 ਕੁਦਰਤ ਦੇ ਜੀਆਂ ਨੂੰ।

 ਜਿਹਦੇ ਕਾਰਿਆਂ ਕੀ ਕਹਿਣੇ।

 ਤੈਂ ਲੋਹਾ ਵੇਖ ਲਿਆ,

 ਤੇ ਝੱਟ ’ਚ ਚੁੱਕ ਲਿਆ।

 ਕਿ ਹਥਿਆਰ ਬਣਾਲਾਂਗੇ,

 ਸਾਹਾਂ ਨੂੰ ਮੁਕਾਉਣ ਲਈ।

 ਤੈਂ ਕਹਿਣ ਲਈ ਛੱਡਿਆ ਕੁਝ?

 ਆਪਣਿਆਂ ਨੂੰ ਬਚਾਉਣ ਲਈ,

 ਰੁੱਖਾਂ ਦੀ ਜ਼ਰੂਰਤ ਹੈ।

 ਉਸ ਆਪ ਉਗਾ ਲੈਣੇ,

 ਤੇ ਰਾਖੀ ਕਰਨੀ ਸਾਹਾਂ ਦੀ।

 ਉਹਦੇ ਕਾਰਿਆਂ ਕੀ ਕਹਿਣੇ?

 ਤੇਰੇ ਬਣਾਇਆਂ ਨੇ,

 ਹੱਦਾਂ ਤੇ ਜਾ ਤਣਨਾ।

 ਮਾਰਨ ਲਈ ਆਪਣਿਆਂ,

 ਸਾਹ ਆਪ ਨਹੀਂ ਲੈਣ ਦੇਣੇ।

 ਤੈਂ ਕਹਿਣ ਲਈ ਛੱਡਿਆ ਕੁਝ।

 ਜੇ ਉਸ ਦੀ ਚੀਕ ਵੱਜੀ।

 ਧਰਤੀ ਆ ਭੂਚਾਲ਼ ਜਾਣੇ।

 ਉਸ ਅੰਦਰ ਲੈ ਜਾਣੇ।

 ਲੋਹੇ ਜੋ ਕੱਢ ਲਏ ਤੈਂ

 ਫਿਰ ਉਸ ਕਾਰਿਆਂ ਮੰਨਣਾ ਤੈਂ

 ਸਰਬ ਸੁਚੇਤ ਕਰਦੀ ਹਾਂ।

 ਅੱਗੇ ਤੇਰੀ ਮਰਜ਼ੀ ਹੈ।

 ਟੋਏ ਰੁੱਖ ਲਾ ਲੈਣ ਦੇ।

 ਨਾ ਤੱਕ ਲੋਹਿਆਂ ਨੂੰ।

 ਤੈਨੂੰ ਲੋੜ ਹੈ ਸਾਹਾਂ ਦੀ।

📝 ਸੋਧ ਲਈ ਭੇਜੋ