ਅਸੀਂ ਦੁਖੀ ਕਿਉਂ ਹਾਂ ?

ਅਸੀਂ ਦੁਖੀ ਕਿਉਂ ਹਾਂ ?

ਸਾਰਾ ਦਿਨ ਮਨ ਦੁਖੀ 

ਕਿਉਂ ਰਹਿੰਦਾ ਹੈ ? 

ਅਸੀਂ ਉਸ ਨਿਰੰਕਾਰ ਤੋਂ ਦੂਰ ਰਹਿਕੇ

ਕਦੀ ਸੁੱਖ ਨਹੀਂ ਭੋਗ ਸਕਦੇ

ਕਦੀ ਸੁੱਖ ਪ੍ਰਾਪਤ ਨਹੀਂ ਕਰ ਸਕਦੇ

ਜਿਹੜੇ ਵੀ ਇਨਸਾਨ ਕੋਲ

ਮਨ ਜਾ ਬੈਠਦਾ ਹੈ 

ਉਹ ਗੱਲਾਂ ਕਰਦਾ ਹੈ ਕਿ

ਅਸੀਂ ਦੁਖੀ ਹਾਂ 

ਬਹੁਤ ਦੁਖੀ ਹਾਂ 

ਅੱਗੋਂ ਖਿਝੇ ਪੈਂਦੇ ਨੇ

ਅਸ਼ਾਂਤ ਹੋਏ ਫਿਰਦੇ ਨੇ

ਪਰਮਾਤਮਾ ਉਹ ਪਾਣੀ ਹੈ

ਜਿਸ ਵਿੱਚ ਅਸੀਂ ਤੈਰ ਕੇ

ਸਫ਼ਲ ਸੰਸਾਰ ਵਿੱਚ ਪ੍ਰਵਾਨ ਹਾਂ

ਅਸੀਂ ਕਿਸ਼ਤੀ ਵਾਂਗ ਹਾਂ

ਚੱਪੂ ਨਿਰੰਕਾਰ ਦੇ ਹੱਥ ਵਿੱਚ ਹੈ

ਸਦਾ ਸਦਾ ਦਾਤਾਰ 

ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ

ਇਹ ਸਾਰਾ ਜਗਤ ਨਾਮ ਤੋਂ ਬਿਨਾਂ

ਦੁੱਖਾਂ ਦਾ ਸਮੁੰਦਰ ਹੈ

📝 ਸੋਧ ਲਈ ਭੇਜੋ