ਅਸੀਂ ਗੱਡਿਆਂ ਵਾਲੇ ਹਾਂ

ਉਹ ਜ਼ੋਰ ਲਗਾਉਦੇ ਨੇ, ਵੱਢਣ ਲਈ ਰੁੱਖਾਂ ਨੂੰ॥

ਅਸੀਂ ਫਿਰ ਤੋਂ ਫੁੱਟ ਪੈਂਦੇ, ਦੇ ਪਾਣੀ ਕੁੱਖਾਂ ਨੂੰ॥

ਅਸੀਂ ਮੋਂਹ ਦੇ ਭਿੱਜ਼ੇ ਆਂ, ਉਹਨੂੰ ਮਾਣ ਦੌਲਤਾਂ ਦਾ॥

ਅਸੀਂ ਰਾਜੇ ਕੁੱਲੀਆਂ ਦੇ, ਉਹਨੂੰ ਮਾਣ ਸ਼ੌਹਰਤਾਂ ਦਾ॥

ਅਸੀਂ ਰਹਿਮ ਦਿਲ ਬੰਦੇ, ਉਹਨਾਂ ਹੱਥ ਦਾਤਰ ਨੇ॥

ਅਸੀਂ ਸਿੱਧੇ ਸਾਦੇ ਜਿਹੇ, ਉਹ ਸੱਤਿਆ ਚਾਤਰ ਨੇ॥

ਅਸੀਂ ਬਾਬੇ ਕਿਆਂ ਵਾਲੇ, ਓ ਬਾਬਰ ਕਹਿਲਾਉਦੇ ਨੇ॥

ਅਸੀਂ ਹਾਸੇ ਵੰਡਦੇ ਆਂ, ਉਹ ਪਰਜ਼ਾ ਰਵਾਉਦੇ ਨੇ!

ਅਸੀਂ ਗੱਡਿਆਂ ਵਾਲੇ ਹਾਂ, ਉਹ ਮਾਲਕ ਗੱਡੀਆਂ ਦੇ॥

ਅਸੀਂ ਇੱਜਤਾਂ ਵਾਲੇ ਹਾਂ, ਉਹ ਸ਼ੌਕੀ ਨੱਡੀਆਂ ਦੇ॥

ਅਸੀਂ ਸੱਚ ਦੇ ਸਾਗਰ ਹਾਂ, ਉਹ ਕੱਚੇ ਚਿੱਠੇ ਆ॥

ਅਸੀਂ ਅਕਲਾਂ ਵਾਲੇ ਆਂ, ਉਹ ਅਕਲੋਂ ਗਿੱਠੇ ਆ॥

📝 ਸੋਧ ਲਈ ਭੇਜੋ