ਅਸੀਂ ਹਿਜ਼ਰ ਦਾ ਛੱਜ ਵਜਾਉਂਦੇ ਰਹੇ
ਅੱਖ ਸੱਪਣੀ ਨਾਲ ਲੜਾਉਂਦੇ ਰਹੇ
ਜਾਣਦੇ ਸਾਂ ਓਹ ਜ਼ਹਿਰੀ ਨਾਗਣ
ਤਾਂ ਵੀ ਹਿੱਕ ਤੇ ਨਾਚ ਨਚਾਉਂਦੇ ਰਹੇ
ਜੋਗੀ ਨਹੀਂ ਸਾਂ ਨਹੀਂ ਤੇ ਕੀਲ ਲੈਂਦੇ
ਅਸੀਂ ਆਪੇ ਨੱਚ ਚਿੱਤ ਪਰਚਾਉਂਦੇ ਰਹੇ
ਵਲ ਵਲੇਵੇਂ ਓਹ ਪਾ ਕੇ ਟੁਰ ਗਏ
ਅਸੀਂ ਕਵਿਤਾਵਾਂ ਵਾਂਗ ਸੁਲਝਾਉਂਦੇ ਰਹੇ
ਦਿਲ ਬਹਿਲਾਇਆ ਓਹਦਾ ਮੁਹੱਬਤਾਂ ਗਾਕੇ
ਆਪੇ ਲਈ ਉਦਾਸੀ ਗਾਉਂਦੇ ਰਹੇ
ਰੱਤ ਦੇ ਬਦਲੇ ਓਹਨਾਂ ਜ਼ਹਿਰ ਪਿਲਾਇਆ
ਅਸੀਂ ਪੀਂਦੇ ਰਹੇ ਤੇ ਓਹ ਪਿਲਾਉਂਦੇ ਰਹੇ।