ਅਸੀਂ ਕੀ ਮਨੋਰਥ
ਲੈ ਕੇ ਆਏ ਸਾਂ ?
ਤੇ ਕੀ ਕਰ ਰਹੇ ਹਾਂ?
ਇਸ ਬਾਰੇ ਵਿਚਾਰਣਾ
ਵਿਸਰ ਹੀ ਗਿਆ
ਸੁੱਧ ਬੁੱਧ ਮਾਰੀ ਗਈ
ਮਨ ਤ੍ਰੇ ਗੁਣਾ ਦੇ
ਆਖੇ ਲੱਗ
ਸੰਸਾਰ ਨੂੰ ਆਪਣੇ
ਕਰਤੱਵ ਦਿਖਾਉਣ ਵਿੱਚ
ਵਿਅਸਤ ਹੈ
ਕਾਇਆ ਅਤੇ ਮਨ
ਰੁਲਦਾ ਜਾ ਰਿਹਾ ਹੈ
ਸਾਡਾ ਧਿਆਨ
ਜਾਲ ਵਿੱਚ ਫਸਿਆ
ਸਾਨੂੰ ਭੇਤ ਹੀ ਨਹੀਂ
ਆਓ ਮਨ ਨੂੰ
ਅੰਮ੍ਰਿਤ ਦੇ ਪਵਿੱਤਰ
ਹਰਿ ਨਾਮ ਵਾਲੇ
ਛਿੱਟੇ ਮਾਰੀਏ ! ਅਤੇ
ਆਪਣੇ ਆਪ ਨੂੰ
ਗੁਰੂ ਸਾਹਿਬ ਦੇ
ਗੁਲਾਮ ਬਣਾ ਦਈਏ
ਆਪਣਾ ਆਪ
ਉਹਨਾਂ ਦੇ
ਹਵਾਲੇ ਕਰ ਦਈਏ
ਮਨੋਰਥ ਪੂਰਾ ਕਰੀਏ
ਇੰਝ ਨਾ ਹੋਵੇ ਕਿ ਸਾਨੂੰ
ਸਾਈਂ ਦੇ ਭਰੇ ਦਰਬਾਰ ਵਿੱਚ
ਸ਼ਰਮਿੰਦਾ ਹੋਣਾ ਪਵੇ
ਆਓ ਆਪਣਾ ਮਨੋਰਥ
ਪੂਰਾ ਕਰੀਏ
ਸੰਸਾਰ ਨੂੰ ਤਿਆਗੀਏ