ਅਸੀਂ ਨਾਨਕ ਸ਼ਾਹ ਦੇ ਮੁਰੀਦ

ਅਸੀਂ ਨਾਨਕ ਸ਼ਾਹ ਦੇ ਮੁਰੀਦ, ਰੁੱਖਾਂ-ਕੁੱਖਾਂ ਦੇ ਵਣਜਾਰੇ।

 ਅਸੀਂ ਫੁੱਲਾਂ ਦੇ ਪਾਲ਼ੀ, ਕੰਡੇ ਰੱਖ ਲੈਣੇ ਰਖਵਾਲੇ।

 ਕੀ ਕਰਨੀ ਏ ਕੇ ੪੭, ਅਸੀਂ ਪਿਆਰਾਂ ਲਈ ਮਤਵਾਲੇ।

 ਮੀਰੀ-ਪੀਰੀ ਦੇ ਵਾਰਿਸ, ਜਿਹੜੀ ਰਹੂ ਅਸਾਡੇ ਨਾਲ਼ੇ।

 ਅਸੀਂ ਨਿੰਮਾਂ ਲਾ ਕੇ ਤੇ, ਹੈ ਮਲ੍ਹਮ ਬਣਾ ਲੈਣੀ।

 ਲਾਉਣੀ ਉਹਨਾਂ ਜ਼ਖ਼ਮਾਂ ਤੇ, ਜਿਹੜੇ ਦੁਸ਼ਟਾਂ ਨੇ ਗਾਲ਼ੇ।

 ਅਸੀਂ ਕੌਮ ਹਾਂ ਸ਼ੇਰਾਂ ਦੀ, ਗੋਬਿੰਦ ਸਿੰਘ ਲਾਡਾਂ ਨਾਲ਼ ਨਹੀਂ ਪਾਲ਼ਿਆ।

 ਅਸੀਂ ਵਾਰਿਸ ਉਨ੍ਹਾਂ ਦੇ, ਜਿੰਨਾਂ ਹੱਥ ਤੇ ਸੀਸ ਟਿਕਾ ਲਿਆ।

 ਸਰਬ ਦੀ ਜੰਗ ਹੈ ਕੁਦਰਤ ਲਈ, ਜਿਸ ਤੋਂ ਜਾਣਾ ਉਸ ਬਲਿਹਾਰ।

 ਕਰਨਾ ਨਾਨਕ ਸਾਹਿਬ ਕਹਿ ਗਏ ਜੋ, ਤੇ ਜਪਣਾ ਸਤਿ ਕਰਤਾਰ।

 ਮੇਰੀ ਮੰਨ ਲਓ ਅਰਜ਼ ਤੁਸੀਂ ਸੋਹਣਿਓਂ, ਦਿਓ ਤਪਦੇ ਸੀਨੇ ਠਾਰ।

 ਰੁੱਖਾਂ ਨੂੰ ਲਗਾ ਮਨਮੋਹਣਿਓਂ, ਕਰੋ ਪਿਆਰਾਂ ਦਾ ਇਜ਼ਹਾਰ।

📝 ਸੋਧ ਲਈ ਭੇਜੋ