ਅਸਲੀ ਤੱਕ ਕੇ ਚਿਹਰੇ ਏਥੇ

ਅਸਲੀ ਤੱਕ ਕੇ ਚਿਹਰੇ ਏਥੇ ।

ਟੁੱਟ ਜਾਂਦੇ ਨੇ ਜੇਰੇ ਏਥੇ ।

ਸੱਧਰਾਂ ਨੂੰ ਕੀ ਜੰਦਰੇ ਲਾਵਾਂ,

ਰਾਖੇ ਆਪ ਲੁਟੇਰੇ ਏਥੇ ।

ਕੋਈ ਨਾ ਦਿਲ ਦੇ ਦਰਦ ਸਹੇੜੇ,

ਸੱਜਣ ਯਾਰ ਵਧੇਰੇ ਏਥੇ ।

ਸੱਪਾਂ ਨਾਲੋਂ ਜ਼ਹਿਰੀ ਬੰਦੇ,

ਲਾਈ ਬੈਠੇ ਡੇਰੇ ਏਥੇ ।

ਮੁਲਕ ਨੂੰ ਰਲ ਮਿਲ ਲੁੱਟੀ ਜਾਂਦੇ,

ਹਾਕਮ ਖ਼ਾਨ ਵਧੇਰੇ ਏਥੇ ।

📝 ਸੋਧ ਲਈ ਭੇਜੋ